Skip to content

ਊਰਜਾ ਦੀ ਬਚਤ ਵਾਲੀ ਮੁਫ਼ਤ ਕਿੱਟ

Energy Saving Kit

ਘੱਟ ਅਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਲਈ ਉਪਲਬਧ

ਜੇ ਤੁਸੀਂ ਆਮਦਨ ਦੇ ਆਧਾਰ ’ਤੇ ਯੋਗ ਪਰਿਵਾਰ ਵਿੱਚ ਰਹਿੰਦੇ ਹੋ ਤਾਂ ਤੁਸੀਂ ਊਰਜਾ ਦੀ ਬਚਤ ਕਰਨ ਵਾਲੀ ਮੁਫ਼ਤ ਕਿੱਟ ਦੇ ਯੋਗ ਹੋ ਸਕਦੇ ਹੋ ਜਿਸ ਨਾਲ ਤੁਹਾਨੂੰ ਊਰਜਾ ਦੀ ਬਚਤ ਕਰਨ ਅਤੇ ਆਪਣੇ ਘਰ ਨੂੰ ਸਾਰਾ ਸਾਲ ਆਰਾਮਦੇਹ ਰੱਖਣ ਵਿੱਚ ਮਦਦ ਮਿਲ ਸਕਦੀ ਹੈ।

ਹਰ ਕਿੱਟ ਵਿੱਚ ਸਾਦੇ, ਊਰਜਾ ਦੀ ਬਚਤ ਕਰਨ ਵਾਲੇ ਉਤਪਾਦ ਹਨ ਜਿਨ੍ਹਾਂ ਨੂੰ ਤੁਸੀਂ ਆਪ ਇੰਸਟਾਲ ਕਰ ਸਕਦੇ ਹੋ। ਇਸ ਕਿੱਟ ਨਾਲ ਤੁਸੀਂ ਆਪਣੇ ਘਰ ਵਿਚਲੇ ਡਰਾਫਟ ਸੀਲ ਕਰ ਸਕਦੇ ਹੋ, ਘਰ ਵਿੱਚ ਲਾਈਟਾਂ ਜਗਾਉਣ ਦਾ ਖ਼ਰਚਾ ਬਚਾ ਸਕਦੇ ਹੋ ਅਤੇ ਆਪਣੇ ਘਰ ਵਿੱਚ ਪਾਣੀ ਦੀ ਵਰਤੋਂ ਵੀ ਘੱਟ ਕਰ ਸਕਦੇ ਹੋ।

ਇਸ ਕਿੱਟ ਵਿੱਚ ਸ਼ਾਮਲ ਹਨ:

 • ਐੱਲ.ਈ.ਡੀ. ਬੱਲਬ
 • ਖਿੜਕੀਆਂ ਅਤੇ ਦਰਵਾਜ਼ਿਆਂ ਦੇ ਆਲੇ-ਦੁਆਲੇ ਹਵਾ ਨੂੰ ਰੋਕਣ ਲਈ ਵੈਦਰ-ਸਟ੍ਰਿਪਿੰਗ (ਮੌਸਮੀ ਪੱਟੀ)
 • ਉੱਚ ਨਿਪੁੰਨਤਾ ਵਾਲੇ ਸ਼ਾਵਰ-ਹੈੱਡ
 • ਪਾਣੀ ਦੀ ਬਚਤ ਕਰਨ ਲਈ ਟੂਟੀ ਉੱਪਰ ਲੱਗਣ ਵਾਲੇ ਏਅਰੇਟਰ
 • ਐੱਲ.ਈ.ਡੀ. ਨਾਈਟ ਲਾਈਟ
 • ਫ਼ਰਿੱਜ ਅਤੇ ਫ਼ਰੀਜ਼ਰ ਥਰਾਮੋਮੀਟਰ
 • ਹਰ ਉਤਪਾਦ ਇੰਸਟਾਲ ਕਰਨ ਲਈ ਕਦਮ-ਬ-ਕਦਮ ਗਾਈਡ [PDF, 3.09 MB]

ਆਨਲਾਈਨ ਅਰਜ਼ੀ ਦੇਣ ਸਮੇਂ, ਆਪਣੇ ਘਰ ਦੀਆਂ ਵਿਸ਼ੇਸ਼ ਜ਼ਰੂਰਤਾਂ ਮੁਤਾਬਕ ਤੁਸੀਂ ਕਿੱਟ ਵਿੱਚ ਤਬਦੀਲੀਆਂ ਵੀ ਕਰ ਸਕੋਗੇ

ਅਰਜ਼ੀ ਕਿਵੇਂ ਦੇਣੀ ਹੈ

 1. ਸਾਡਾ ਆਮਦਨ ਯੋਗਤਾ ਵਾਲਾ ਟੇਬਲ ਦੇਖੋ ਅਤੇ ਜਾਣੋ ਕਿ ਕੀ ਤੁਸੀਂ ਊਰਜਾ ਦੀ ਬਚਤ ਕਰਨ ਵਾਲੀ ਮੁਫ਼ਤ ਕਿੱਟ ਹਾਸਲ ਕਰਨ ਦੇ ਯੋਗ ਹੋ। ਜੇ ਤੁਹਾਡਾ ਪਰਿਵਾਰ ਆਮਦਨ ਯੋਗਤਾ ਦੀ ਸ਼ਰਤ ਪੂਰੀ ਕਰਦਾ ਹੈ ਤਾਂ ਦੂਜੇ ਕਦਮ ਵੱਲ ਵਧੋ।
 2. ਊਰਜਾ ਦੀ ਬਚਤ ਕਰਨ ਵਾਲੀ ਮੁਫ਼ਤ ਕਿੱਟ ਲਈ ਆਨਲਾਈਨ ਅਰਜ਼ੀ ਦਿਓ ਜਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤਕ, ਅਤੇ ਸਨਿੱਚਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ 1 800 BCHYDRO (1 800 224 9376) ’ਤੇ ਜਾਂ ਜੇ ਤੁਸੀਂ ਲੋਅਰ ਮੇਨਲੈਂਡ ਵਿੱਚ ਰਹਿੰਦੇ ਹੋ 604 224 9376 ’ਤੇ ਫ਼ੋਨ ਕਰੋ। ਕਿਰਪਾ ਕਰਕੇ ਧਿਆਨ ਦਿਓ ਕਿ ਸਾਡਾ ਅਰਜ਼ੀ ਵਾਲਾ ਫਾਰਮ ਸਿਰਫ਼ ਅੰਗਰੇਜ਼ੀ ਵਿੱਚ ਹੈ।
 3. ਤੁਹਾਨੂੰ ਇਹ ਜਾਣਕਾਰੀ ਪ੍ਰਦਾਨ ਕਰਨੀ ਪਵੇਗੀ:
  • ਤੁਹਾਡਾ ਪਹਿਲਾ ਨਾਂ ਅਤੇ ਆਖ਼ਰੀ ਨਾਂ
  • ਤੁਹਾਡਾ ਬੀ.ਸੀ. ਹਾਈਡ੍ਰੋ ਜਾਂ ਸਿਟੀ ਆਫ਼ ਨਿਊ ਵੈਸਟਮਿੰਸਟਰ ਅਕਾਊਂਟ ਨੰਬਰ (ਤੁਹਾਡੇ ਬੀ.ਸੀ. ਹਾਈਡ੍ਰੋ ਬਿੱਲ ਉੱਪਰ ਲਿਖਿਆ)
  • ਤਾਹਡੇ ਘਰ ਵਿੱਚ ਰਹਿੰਦੇ ਕੁੱਲ ਮੈਂਬਰ
  • ਤੁਹਾਡੇ ਘਰ ਦੀ ਕੁੱਲ ਆਮਦਨ

ਕੀ ਤੁਸੀਂ ਆਪਣਾ ਘਰ ਕਿਰਾਏ ’ਤੇ ਦੇ ਰਹੇ ਹੋ?

ਕੀ ਤੁਸੀਂ ਆਪਣਾ ਘਰ ਕਿਰਾਏ ’ਤੇ ਦਿੱਤਾ ਹੈ? ਜੇ ਤੁਹਾਡਾ ਬੀ.ਸੀ. ਹਾਈਡ੍ਰੋ ਜਾਂ ਸਿਟੀ ਆਫ਼ ਨਿਊ ਵੈਸਟਮਿੰਸਟਰ ਅਕਾਊਂਟ ਤੁਹਾਡੇ ਨਾਂ ’ਤੇ ਹੈ ਤਾਂ ਤੁਸੀਂ ਇਸ ਮੁਫ਼ਤ ਕਿੱਟ ਲਈ ਅਰਜ਼ੀ ਦੇ ਸਕਦੇ ਹੋ।

ਕੀ ਤੁਸੀਂ ਆਮਦਨ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਇਹ ਜਾਣਨ ਲਈ ਟੇਬਲ ਦੇਖੋ।

ਕਿਰਪਾ ਧਿਆਨ ਦਿਓ ਕਿ ਸਾਡਾ ਅਰਜ਼ੀ ਵਾਲਾ ਫਾਰਮ ਸਿਰਫ਼ ਅੰਗਰੇਜ਼ੀ ਵਿੱਚ ਹੈ।

ਹੁਣੇ ਅਰਜ਼ੀ ਦਿਓ

 

ਇਸ ਪ੍ਰੋਗਰਾਮ ਦੇ ਸਾਝੇਦਾਰ ਹਨ

Fortis BC

Pacific Northern Gas

ਊਰਜਾ ਦੀ ਮੁਫ਼ਤ ਕਿੱਟ ਦੇ ਯੋਗ ਹੋਣ ਲਈ ਤੁਹਾਡੀ ਪਰਿਵਾਰਕ ਆਮਦਨ ਹੇਠਲੀਆਂ ਸ਼ਰਤਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਪਿਛਲੇ ਸਾਲ ਦੀ ਤੁਹਾਡੀ ਪਰਿਵਾਰਕ ਆਮਦਨ ਵਿੱਚ ਤੁਹਾਡੇ ਘਰ ਦੇ ਉਨ੍ਹਾਂ ਸਾਰੇ ਮੈਂਬਰਾਂ ਦੀ ਆਮਦਨ ਸ਼ਾਮਲ ਹੈ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਪਰ ਹੈ। ਕਿਰਪਾ ਕਰਕੇ ਨੋਟ ਕਰੋ ਕਿ ਯੋਗ ਹੋਣ ਵਾਸਤੇ ਬੀਤੇ ਸਾਲਾਂ ਦੀ ਤੁਹਾਡੀ ਪਰਿਵਾਰਕ ਆਮਦਨ ਇਨ੍ਹਾਂ ਸ਼ਰਤਾਂ ਮੁਤਾਬਕ ਹੋਣੀ ਚਾਹੀਦੀ ਹੈ।

ਪਰਿਵਾਰ ਵਿੱਚ ਕੁੱਲ ਮੈਂਬਰ ਟੈਕਸ ਤੋਂ ਪਹਿਲਾਂ ਕੁੱਲ ਪਰਿਵਾਰਕ ਆਮਦਨ
1 ਵਿਅਕਤੀ $48,900
2 ਵਿਅਕਤੀ $60,900
3 ਵਿਅਕਤੀ $74,800
4 ਵਿਅਕਤੀ $90,800
5 ਵਿਅਕਤੀ $103,000
6 ਵਿਅਕਤੀ $116,100
7 ਜਾਂ ਜ਼ਿਆਦਾ ਵਿਅਕਤੀ $129,300