Skip to content

Paying your bills during the Canada Post service disruption. Learn more

ਲਾਈਟਿੰਗ

Young Woman Reading In The Bedroom

ਬਚਤਾਂ ਦਾ ਆਪਣਾ ਰਾਹ ਰੌਸ਼ਨ ਕਰੋ 

ਘਰ ਵਿੱਚ ਲਾਈਟਿੰਗ ਦੇ ਖਰਚੇ ਵਿੱਚ ਬਚਤ ਲਈ ਸਾਡੇ ਕੋਲ ਊਰਜਾ-ਨਿਪੁੰਨ ਬੱਲਬ ਲਗਾਉਣ ਅਤੇ ਸੁਵਿਧਾ ਤੇ ਬਚਤਾਂ ਪ੍ਰਦਾਨ ਕਰਨ ਵਾਲੇ ਕੰਟ੍ਰੋਲ ਲਗਾਉਣ ਜਿਹੇ ਕੁਝ ਸੁਝਾਅ ਹਨ।

ਐੱਲ.ਈ.ਡੀ. ਲਾਈਟ ਬੱਲਬ 

ਐੱਲ.ਈ.ਡੀ. (ਲਾਈਟ ਇਮੀਟਿੰਗ ਡਾਇਓਡ) ਬੱਲਬ ਲੰਮੇ ਸਮੇਂ ਤੋਂ ਉੱਤਮ ਊਰਜਾ-ਨਿਪੁੰਨ ਰੌਸ਼ਨੀ ਵਿਕਲਪ ਰਹੇ ਹਨ, ਅਤੇ ਇਨ੍ਹਾਂ ਨੂੰ ਪਹਿਲੀ ਵਾਰੀ ਪੇਸ਼ ਕੀਤੇ ਜਾਣ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਦੀ ਤਕਨਾਲੋਜੀ ਵਿੱਚ ਵੀ ਵੱਡਾ ਸੁਧਾਰ ਹੋਇਆ ਹੈ। ਇਹ ਇਨਕੈਂਡੇਸੈਂਟ ਬੱਲਬਾਂ ਦੇ ਮੁਕਾਬਲੇ ਘੱਟੋ-ਘੱਟ 75% ਵਧੇਰੇ ਊਰਜਾ ਨਿਪੁੰਨ ਹੁੰਦੇ ਹਨ।

ਇਨਕੈਂਡੇਸੈਂਟ ਬੱਲਬਾਂ ਦੀ ਥਾਂ ਐੱਲ.ਈ.ਡੀ. ਲਗਾਉਣ ਨਾਲ ਬਿਜਲੀ ਦੀ ਲਾਗਤ ਵਿੱਚ ਐੱਲ.ਈ.ਡੀ. ਦੇ ਪੂਰੇ ਜੀਵਨਕਾਲ ਦੌਰਾਨ $75 ਦੀ ਬਚਤ ਹੋ ਸਕਦੀ ਹੈ। ਇਹ 10 ਤੋਂ 15 ਸਾਲ ਤੱਕ ਚਲ ਸਕਦੇ ਹਨ ਇਸ ਲਈ ਤੁਹਾਨੂੰ ਬੱਲਬਾਂ ਨੂੰ ਅਕਸਰ ਬਦਲਣ ਦੀ ਲੋੜ ਨਹੀਂ ਪਵੇਗੀ।

ਇਹ ਘਰ ਦੇ ਅੰਦਰ ਅਤੇ ਬਾਹਰ ਦੋਵਾਂ ਲਈ ਵੱਖ-ਵੱਖ ਆਕਾਰਾਂ, ਬਣਤਰਾਂ, ਰੰਗਾਂ ਅਤੇ ਚਮਕ ਦੇ ਪੱਧਰਾਂ ਵਿੱਚ ਉਪਲਬਧ ਹਨ।

ਅਸੀਂ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਇੱਕੋ ਸਮੇਂ ਬਹੁਤ ਸਾਰੇ ਇਨਕੈਂਡੇਸੈਂਟ ਬੱਲਬਾਂ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਐੱਲ.ਈ.ਡੀ. ਲਗਾਓ।

ਭਾਵੇਂ ਇਨਕੈਂਡੇਸੈਂਟ ਬੱਲਬ ਖ਼ਰਾਬ ਹੋਣ ’ਤੇ ਹੌਲੀ-ਹੌਲੀ ਐੱਲ.ਈ.ਡੀ. ਲਗਾਉਣ ਨਾਲ ਤੁਹਾਨੂੰ ਲੱਗੇਗਾ ਕਿ ਤੁਸੀਂ ਠੀਕ ਬੱਲਬਾਂ ਨੂੰ ਵਿਅਰਥ ਨਹੀਂ ਕਰ ਰਹੇ, ਪਰ ਇਸ ਨਾਲ ਤੁਹਾਨੂੰ ਆਪਣੀ ਬਿਜਲੀ ਦੀ ਖਪਤ ਜਾਂ ਆਪਣੇ ਬਿਜਲੀ ਦੇ ਬਿੱਲ ਵਿੱਚ ਕੁਝ ਸਮੇਂ ਤੱਕ ਕੋਈ ਧਿਆਨ ਦੇਣ ਯੋਗ ਫਰਕ ਨਹੀਂ ਦਿਖੇਗਾ।

ਟਾਈਮਰ, ਸੈਂਸਰ, ਅਤੇ ਡਿੰਮਰ

ਲਾਈਟਾਂ ਅਤੇ ਹੋਰ ਉਪਕਰਣਾਂ ਨੂੰ ਬੰਦ ਕਰਨਾ ਯਾਦ ਰੱਖਣਾ ਮੁਸ਼ਕਿਲ ਹੋ ਸਕਦਾ ਹੈ ਜਦੋਂ ਉਹ ਵਰਤੋਂ ਵਿੱਚ ਨਹੀਂ ਹੁੰਦੇ। ਟਾਈਮਰ ਅਤੇ ਆਕੂਪੈਂਸੀ ਸੈਂਸਰ ਵਰਗੇ ਲਾਈਟਿੰਗ ਕੰਟ੍ਰੋਲ ਇੱਕ ਵਾਰੀ ਇੰਸਟਾਲ ਹੋਣ ਤੋਂ ਬਾਅਦ ਆਪਣੇ ਆਪ ਕੰਮ ਕਰਦੇ ਹਨ, ਜਿਸ ਦਾ ਮਤਲਬ ਹੈ ਕਿ ਤੁਸੀਂ ਇਨ੍ਹਾਂ ਨੂੰ ਇੱਕ ਵਾਰੀ ਸੈੱਟ ਕਰ ਕੇ ਨਿਸ਼ਚਿੰਤ ਹੋ ਸਕਦੇ ਹੋ।

ਆਪਣੇ ਘਰ ਦੇ ਅੰਦਰ ਅਤੇ ਬਾਹਰ ਰੌਸ਼ਨੀ ਲਈ ਲਾਈਟ ਟਾਈਮਰਾਂ ਦੀ ਵਰਤੋਂ ਕਰਨਾ ਦਿਨ ਦੇ ਕੁਝ ਖ਼ਾਸ ਸਮਿਆਂ ’ਤੇ ਲਾਈਟਾਂ ਨੂੰ ਆਪਣੇ ਆਪ ਚਾਲੂ ਅਤੇ ਬੰਦ ਕਰਨ ਦਾ ਇੱਕ ਸੁਵਿਧਾਜਨਕ ਤਰੀਕਾ ਹੈ। ਇਹ ਥਾਂ ਅਤੇ ਸਮੇਂ ਮੁਤਾਬਕ ਤੁਹਾਡੀ ਲੋੜ ਅਨੁਸਾਰ ਰੌਸ਼ਨੀ ਪ੍ਰਦਾਨ ਕਰ ਕੇ ਤੁਹਾਡੀ ਊਰਜਾ ਦੀ ਵਰਤੋਂ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ ਅਤੇ ਲਾਈਟਾਂ ਨੂੰ ਅਣਚਾਹੇ ਤੌਰ 'ਤੇ ਚਲਦਾ ਛੱਡਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ।


ਇਨ੍ਹਾਂ ਨਾਲ ਤੁਹਾਡੇ ਘਰ ਦੀ ਸੁਰੱਖਿਆ ਅਤੇ ਸਿਕਊਰਿਟੀ ਵਿੱਚ ਵੀ ਵਾਧਾ ਹੋ ਸਕਦਾ ਹੈ।

ਤੁਸੀਂ ਲਾਈਟ ਟਾਈਮਰਾਂ ਦੀ ਵਰਤੋਂ ਹੇਠ ਲਿਖੇ ਅਨੁਸਾਰ ਕਰ ਸਕਦੇ ਹੋ:

  • ਬਾਹਰਲੀਆਂ ਲਾਈਟਾਂ – ਉਨ੍ਹਾਂ ਨੂੰ ਸ਼ਾਮ ਨੂੰ ਜਾਂ ਸਵੇਰੇ ਚਾਲੂ ਕਰਨਾ
  • ਹੌਲੀਡੇਅ ਲਾਈਟਾਂ – ਉਨ੍ਹਾਂ ਨੂੰ ਆਪਣੀ ਸਮਾਂਸੂਚੀ ਅਨੁਸਾਰ ਚਾਲੂ ਜਾਂ ਬੰਦ ਕਰਨਾ
  • ਅੰਦਰਲੀਆਂ ਲਾਈਟਾਂ – ਜਦੋਂ ਤੁਸੀਂ ਛੁੱਟੀਆਂ ਮਨਾਉਣ ਗਏ ਹੋਵੋ ਤਾਂ ਉਨ੍ਹਾਂ ਨੂੰ ਚਾਲੂ ਅਤੇ ਬੰਦ ਕਰਨਾ ਤਾਂ ਕਿ ਇੰਝ ਲੱਗੇ ਕਿ ਘਰ ਅੰਦਰ ਕੋਈ ਰਹਿੰਦਾ ਹੈ

ਕਵਰੇਜ ਖੇਤਰ ਅੰਦਰ ਹਰਕਤ ਦਾ ਪਤਾ ਲੱਗਣ ’ਤੇ ਆਕੂਪੈਂਸੀ ਸੈਂਸਰਾਂ ਵੱਲੋਂ ਲਾਈਟ ਜਗਾ ਦਿੱਤੀ ਜਾਂਦੀ ਹੈ। ਤੁਸੀਂ ਆਮ ਤੌਰ ’ਤੇ 30 ਸਕਿੰਟ, 5 ਮਿੰਟ, 15 ਮਿੰਟ ਜਾਂ 30 ਮਿੰਟ ਤੱਕ ਕੋਈ ਹੋਰ ਹਰਕਤ ਬਾਰੇ ਪਤਾ ਨਾ ਲੱਗਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਬੰਦ ਕਰਨ ਲਈ ਸੈੱਟ ਕਰ ਸਕਦੇ ਹੋ।

ਵਧੇਰੇ ਆਧੁਨਿਕ ਸੈਂਸਰ ਲਾਈਟ ਨੂੰ ਇੱਕਦਮ ਬੰਦ ਕਰਨ ਦੀ ਥਾਂ ਰੌਸ਼ਨੀ ਨੂੰ ਹੌਲੀ-ਹੌਲੀ ਮੱਧਮ ਕਰ ਸਕਦੇ ਹਨ।

ਆਕੂਪੈਂਸੀ ਸੈਂਸਰ ਘਰ ਵਿੱਚ ਘੱਟ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਜਾਂ ਅਜਿਹੀਆਂ ਥਾਵਾਂ ਵਿੱਚ ਵਰਤੇ ਜਾ ਸਕਦੇ ਹਨ ਜਿੱਥੇ ਜਾਣ ਸਮੇਂ ਵਿਅਕਤੀ ਦੇ ਹੱਥ ਭਰੇ ਹੋਏ ਹੋ ਸਕਦੇ ਹਨ, ਜਿਵੇਂ ਕਿ:

  • ਅਲਮਾਰੀਆਂ ਅਤੇ ਪੈਂਟਰੀ
  • ਗਰਾਜ
  • ਸਟੋਰੇਜ ਅਤੇ ਯੂਟਿਲਟੀ ਰੂਮ

ਜਿਨ੍ਹਾਂ ਬੱਲਬਾਂ ਨਾਲ ਇਨ੍ਹਾਂ ਦਾ ਕਨੈੱਕਸ਼ਨ ਕੀਤਾ ਹੋਵੇ, ਲਾਈਟ ਡਿੰਮਰਾਂ ਨਾਲ ਤੁਸੀਂ ਉਨ੍ਹਾਂ ਬੱਲਬਾਂ ਦੀ ਰੌਸ਼ਨੀ ਨੂੰ ਕਾਬੂ ਕਰ ਸਕਦੇ ਹੋ। ਲਾਈਟਾਂ ਨੂੰ ਮੱਧਮ ਕਰਨ ਨਾਲ ਤੁਹਾਡੀ ਬਿਜਲੀ ਦੀ ਖਪਤ ਘਟਦੀ ਹੈ। ਇਹ ਇੱਕ ਕੋਮਲ, ਆਲੇ-ਦੁਆਲੇ ਦੀ ਅਜਿਹੀ ਰੌਸ਼ਨੀ ਪ੍ਰਦਾਨ ਕਰਦਾ ਹੈ ਜੋ ਅੱਖਾਂ ਲਈ ਸੁਖਾਵੀਂ ਹੁੰਦੀ ਹੈ ਅਤੇ ਤੁਹਾਡੇ ਬੱਲਬਾਂ ਦੀ ਉਮਰ ਵਧਾਉਂਦੀ ਹੈ।