ਟੀਮ ਪਾਵਰ ਸਮਾਰਟ ਵਿੱਚ ਸ਼ਾਮਲ ਹੋਵੋ

ਸਮਾਰਟ ਊਰਜਾ ਸੁਝਾਵਾਂ, ਮੌਜ ਅਤੇ ਇਨਾਮਾਂ ਤੱਕ ਪਹੁੰਚ ਪ੍ਰਾਪਤ ਕਰੋ
ਬੀ.ਸੀ. ਵਿੱਚ 200,000 ਤੋਂ ਵੀ ਵੱਧ ਪਰਿਵਾਰ ਟੀਮ ਪਾਵਰ ਸਮਾਰਟ ਦਾ ਹਿੱਸਾ ਬਣ ਕੇ ਸਮਾਰਟ ਊਰਜਾ ਚੋਣਾਂ ਕਰ ਰਹੇ ਹਨ ਅਤੇ ਪੈਸੇ ਬਚਾ ਰਹੇ ਹਨ, ਅਤੇ ਤੁਸੀਂ ਵੀ ਅਜਿਹਾ ਕਰ ਸਕਦੇ ਹੋ।
ਟੀਮ ਮੈਂਬਰਾਂ ਨੂੰ ਵਿਸ਼ੇਸ਼ ਪੇਸ਼ਕਸ਼ਾਂ ਅਤੇ ਇਨਾਮ ਜਿੱਤਣ ਲਈ ਹਰ ਮਹੀਨੇ ਹੋਣ ਵਾਲੇ ਕੌਨਟੈਸਟਾਂ ਤੱਕ ਪਹੁੰਚ ਮਿਲਦੀ ਹੈ। ਤੁਹਾਨੂੰ ਪ੍ਰੇਰਿਤ ਰੱਖਣ ਵਾਸਤੇ ਤੁਸੀਂ ਟੀਮ ਦੇ ਹੋਰਨਾਂ ਮੈਂਬਰਾਂ ਤੋਂ ਸਹਾਇਕ ਸੁਝਾਅ, ਸਲਾਹ ਅਤੇ ਸਫ਼ਲਤਾ ਦੀਆਂ ਕਹਾਣੀਆਂ ਵਾਲਾ ਇੱਕ ਮਹੀਨਾਵਾਰ ਨਿਊਜ਼ਲੈਟਰ ਵੀ ਪ੍ਰਾਪਤ ਕਰੋਗੇ।
ਬੀ.ਸੀ. ਵਿੱਚ 200,000 ਤੋਂ ਵੀ ਵੱਧ ਪਰਿਵਾਰ ਟੀਮ ਪਾਵਰ ਸਮਾਰਟ ਦਾ ਹਿੱਸਾ ਬਣ ਕੇ ਸਮਾਰਟ ਊਰਜਾ ਚੋਣਾਂ ਕਰ ਰਹੇ ਹਨ ਅਤੇ ਪੈਸੇ ਬਚਾ ਰਹੇ ਹਨ, ਅਤੇ ਤੁਸੀਂ ਵੀ ਅਜਿਹਾ ਕਰ ਸਕਦੇ ਹੋ।
ਊਰਜਾ ਦੀ ਬਚਤ ਕਰ ਕੇ ਟੀਮ ਮੈਂਬਰ $50 ਕਮਾ ਸਕਦੇ ਹਨ
- ਆਪਣੇ ਆਨਲਾਈਨ ਖਾਤੇ ਵਿੱਚ ਲੌਗ-ਇਨ ਕਰ ਕੇ ਟੀਮ ਪਾਵਰ ਸਮਾਰਟ ਵਿੱਚ ਸ਼ਾਮਲ ਹੋਵੋ। ਇਹ ਮੁਫ਼ਤ ਹੈ ਅਤੇ ਇਸ ਵਿੱਚ ਸ਼ਾਮਲ ਹੋਣਾ ਆਸਾਨ ਹੈ।
- ਰਿਡਕਸ਼ਨ ਚੈਲੰਜ ਦੀ ਸ਼ੁਰੂਆਤ ਕਰੋ ਅਤੇ ਆਪਣੇ ਘਰ ਵਿੱਚ ਬਿਜਲੀ ਦੀ ਖਪਤ ਵਿੱਚ ਆਉਂਦੇ ਇੱਕ ਸਾਲ ਦੌਰਾਨ 10% ਕਟੌਤੀ ਕਰਨ ਲਈ ਵਚਨਬੱਧ ਹੋਵੋ।
- 365 ਦਿਨਾਂ ਤੋਂ ਬਾਅਦ, ਜੇ ਤੁਸੀਂ ਆਪਣਾ ਟੀਚਾ ਹਾਸਲ ਕਰਨ ਵਿੱਚ ਕਾਮਯਾਬ ਹੁੰਦੇ ਹੋ ਤਾਂ ਤੁਹਾਨੂੰ $50 ਦਾ ਇਮਾਨ ਜਿੱਤੋਗੇ।
ਮੇਂਟੇਨੈਂਸ ਚੈਲੰਜ
ਰਿਡਕਸ਼ਨ ਚੈਲੰਜ ਨੂੰ ਕਾਮਯਾਬੀ ਨਾਲ ਪੂਰਾ ਕਰਨ ਤੋਂ ਬਾਅਦ, ਤੁਸੀਂ ਹੇਠ ਲਿਖੇ ਦੋ ਵਿੱਚੋਂ ਇੱਕ ਤਰੀਕੇ ਨਾਲ ਇਨਾਮ ਜਿੱਤਣਾ ਜਾਰੀ ਰੱਖ ਸਕਦੇ ਹੋ:
- ਮੇਂਟੇਨੈਂਸ ਚੈਲੰਜ ਸ਼ੁਰੂ ਕਰੋ, ਜਿਸ ਵਿੱਚ ਜੇ ਤੁਸੀਂ ਬਿਜਲੀ ਦੀ ਆਪਣੀ ਘੱਟ ਹੋਈ ਖਪਤ ਨੂੰ ਅਗਲੇ 12 ਮਹੀਨੇ ਬਰਕਰਾਰ ਰੱਖਦੇ ਹੋ ਤਾਂ ਤੁਸੀਂ $25 ਜਿੱਤੋਗੇ, ਜਾਂ
- ਇੱਕ ਹੋਰ ਰਿਡਕਸ਼ਨ ਚੈਲੰਜ ਸ਼ੁਰੂ ਕਰੋ।