Skip to content

ਘਰ ਨੂੰ ਠੰਡਾ ਰੱਖਣ ਸੰਬੰਧੀ ਸੁਝਾਅ

Female hand includes button on electric fan

ਊਰਜਾ ਦੀ ਬਚਤ ਕਰਦੇ ਹੋਏ ਆਪਣੇ ਘਰ ਨੂੰ ਠੰਡਾ ਰੱਖਣ ਦੇ ਤਰੀਕੇ

ਗਰਮ ਮਹੀਨਿਆਂ ਦੌਰਾਨ ਠੰਡੇ ਅਤੇ ਆਰਾਮਦਾਇਕ ਰਹਿਣ ਲਈ ਇਨ੍ਹਾਂ ਊਰਜਾ-ਨਿਪੁੰਨ ਸੁਝਾਵਾਂ ਦੀ ਪਾਲਣਾ ਕਰੋ।

ਖਿੜਕੀਆਂ, ਪਰਦੇ ਅਤੇ ਬਲਾਇੰਡਜ਼

ਦਿਨ ਦੇ ਕੁਝ ਖ਼ਾਸ ਸਮਿਆਂ ’ਤੇ ਬਲਾਇੰਡਜ਼ ਅਤੇ ਪਰਦੇ ਬੰਦ ਕਰਨ ਨਾਲ ਗਰਮ ਮਹੀਨਿਆਂ ਦੌਰਾਨ ਗਰਮ ਹਵਾ ਨੂੰ ਬਾਹਰ ਰੱਖਣ ਅਤੇ ਠੰਡੇ ਮਹੀਨਿਆਂ ਦੌਰਾਨ ਗਰਮ ਹਵਾ ਨੂੰ ਅੰਦਰ ਰੱਖਣ ਵਿੱਚ ਵੱਡਾ ਫਰਕ ਪੈ ਸਕਦਾ ਹੈ। ਇਸ ਤਰੀਕੇ ਨਾਲ ਤੁਸੀਂ ਆਰਾਮਦਾਇਕ ਰਹਿਣ ਲਈ ਲੋੜੀਂਦੀ ਹੀਟਿੰਗ ਜਾਂ ਕੂਲਿੰਗ ਨੂੰ ਘਟਾ ਸਕਦੇ ਹੋ ਜਿਸ ਦਾ ਮਤਲਬ ਹੈ ਕਿ ਤੁਸੀਂ ਊਰਜਾ ਦੀ ਬਚਤ ਕਰੋਗੇ।

  • ਸਵੇਰ ਵੇਲੇ ਧੁੱਪ ਨੂੰ ਰੋਕਣ ਲਈ ਰਾਤ ਨੂੰ ਸੌਂਣ ਤੋਂ ਪਹਿਲਾਂ ਪੂਰਬ ਦੀ ਦਿਸ਼ਾ ਵਾਲੀਆਂ ਆਪਣੀਆਂ ਖਿੜਕੀਆਂ ਦੇ ਪਰਦੇ ਅਤੇ ਬਲਾਇੰਡਜ਼ ਬੰਦ ਕਰ ਦਿਓ।
  • ਦੁਪਹਿਰ ਅਤੇ ਸ਼ਾਮ ਵੇਲ਼ੇ ਧੁੱਪ ਨੂੰ ਰੋਕਣ ਲਈ ਪੱਛਮ ਦੀ ਦਿਸ਼ਾ ਵਾਲੀਆਂ ਆਪਣੀਆਂ ਖਿੜਕੀਆਂ ਦੇ ਪਰਦੇ ਅਤੇ ਬਲਾਇੰਡਜ਼ ਬੰਦ ਕਰ ਦਿਓ।
  • ਤਪਸ਼ ਵਧਣ ਤੋਂ ਰੋਕਣ ਲਈ ਦਿਨ ਵੇਲ਼ੇ ਦੱਖਣ ਦੀ ਦਿਸ਼ਾ ਖਿੜਕੀਆਂ ਦੇ ਪਰਦੇ ਅਤੇ ਬਲਾਇੰਡਜ਼ ਬੰਦ ਕਰ ਦਿਓ।
  • ਦਿਨ ਵੇਲ਼ੇ ਖਿੜਕੀਆਂ ਦੇ ਪਰਦੇ ਅਤੇ ਬਲਾਇੰਡਜ਼ ਖੋਲ੍ਹੋ ਤਾਂ ਕਿ ਧੁੱਪ ਨਾਲ ਤੁਹਾਡਾ ਘਰ ਕੁਦਰਤੀ ਤਰੀਕੇ ਨਾਲ ਨਿੱਘਾ ਹੋ ਸਕੇ।
  • ਨਿੱਘ ਦੇ ਨੁਕਸਾਨ ਦੀ ਰੋਕਥਾਮ ਅਤੇ ਠੰਡੀ ਹਵਾ ਨੂੰ ਬਾਹਰ ਰੱਖਣ ਲਈ ਸ਼ਾਮ ਨੂੰ ਬਲਾਇੰਡਜ਼ ਬੰਦ ਕਰ ਦਿਓ।

ਪੱਖੇ 

ਤੁਹਾਡੇ ਘਰ ਨੂੰ ਠੰਡਾ ਰੱਖਣ ਵਿੱਚ ਮਦਦ ਲਈ ਪੱਖੇ ਇੱਕ ਵਧੀਆ ਵਿਕਲਪ ਹਨ ਅਤੇ ਇਨ੍ਹਾਂ ਨੂੰ ਚਲਾਉਣਾ ਏਅਰ ਕੰਡੀਸ਼ਨਰ ਨੂੰ ਚਲਾਉਣ ਨਾਲ਼ੋਂ ਕਿਤੇ ਜ਼ਿਆਦਾ ਸਸਤਾ ਪੈਂਦਾ ਹੈ।

ਪੋਰਟੇਬਲ ਪੱਖੇ, ਜਿਵੇਂ ਕਿ ਟਾਵਰ ਜਾਂ ਮੇਜ਼ ਉੱਤੇ ਰੱਖੇ ਜਾਣ ਵਾਲੇ ਪੱਖੇ ਸੁਵਿਧਾਜਨਕ ਹੋਣ ਕਾਰਣ ਇੱਕ ਮਸ਼ਹੂਰ ਵਿਕਲਪ ਹਨ। ਠੰਡਕ ਦੀ ਲੋੜ ਅਨੁਸਾਰ ਇਨ੍ਹਾਂ ਨੂੰ ਘਰ ਅੰਦਰ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਹੈ।

ਘਰ ਅੰਦਰ ਤਾਪਮਾਨ ਨੂੰ ਬਿਹਤਰ ਬਣਾਉਣ ਵਾਸਤੇ ਹਵਾਦਾਰੀ ਲਈ ਸੂਝ-ਬੂਝ ਨਾਲ ਪੱਖਿਆਂ ਦੀ ਵਰਤੋਂ ਕਰਨਾ ਇੱਕ ਸਸਤਾ ਅਤੇ ਅਸਰਦਾਰ ਤਰੀਕਾ ਹੈ:

  • ਠੰਡੀ ਸ਼ਾਮ ਜਾਂ ਸਵੇਰ ਦੇ ਸਮੇਂ ਬਾਹਰਲੀ ਠੰਡੀ ਹਵਾ ਨੂੰ ਆਪਣੇ ਘਰ ਦੇ ਅੰਦਰ ਖਿੱਚਣ ਲਈ ਖਿੜਕੀ ਦੇ ਕੋਲ ਇੱਕ ਪੱਖਾ ਰੱਖੋ।
  • ਜਦੋਂ ਤੁਸੀਂ ਬੈਠਦੇ ਜਾਂ ਸੌਂਦੇ ਹੋ, ਉਦੋਂ ਇੱਕ ਪੱਖਾ ਆਪਣੇ ਵੱਲ ਕਰਕੇ ਰੱਖੋ ਤਾਂ ਕਿ ਤੁਹਾਨੂੰ ਠੰਡਕ ਮਹਿਸੂਸ ਕਰਨ ਵਿੱਚ ਮਦਦ ਮਿਲ ਸਕੇ।
  • ਜੇ ਬਾਹਰ ਦਾ ਤਾਪਮਾਨ ਅੰਦਰ ਦੇ ਤਾਪਮਾਨ ਤੋਂ ਜ਼ਿਆਦਾ ਠੰਡਾ ਹੈ ਤਾਂ ਠੰਡੀ ਹਵਾ ਅੰਦਰ ਖਿੱਚਣ ਲਈ ਹੇਠਾਂ ਵਾਲੀ ਖਿੜਕੀ ਕੋਲ ਇੱਕ ਪੱਖਾ ਰੱਖੋ ਅਤੇ ਗਰਮ ਹਵਾ ਨੂੰ ਬਾਹਰ ਕੱਢਣ ਲਈ ਉੱਪਰ ਵਾਲੀ ਖਿੜਕੀ ਕੋਲ ਇੱਕ ਪੱਖਾ ਰੱਖੋ।
  • ਜੇ ਤੁਹਾਡਾ ਘਰ ਇੱਕੋ ਮੰਜ਼ਿਲ (ਲੈਵਲ) ’ਤੇ ਹੈ ਤਾਂ ਪੱਖੇ ਇਸ ਹਿਸਾਬ ਨਾਲ ਰੱਖੋ ਤਾਂ ਕਿ ਇੱਕ ਖਿੜਕੀ ਰਾਹੀਂ ਠੰਡੀ ਹਵਾ ਅੰਦਰ ਖਿੱਚੀ ਜਾਵੇ ਅਤੇ ਦੂਜੀ ਖਿੜਕੀ ਰਾਹੀਂ ਗਰਮ ਹਵਾ ਬਾਹਰ ਕੱਢੀ ਜਾ ਸਕੇ।
  • ਪੱਖੇ ਮਨੁੱਖਾਂ ਨੂੰ ਠੰਡਕ ਪ੍ਰਦਾਨ ਕਰਦੇ ਹਨ, ਕਮਰਿਆਂ ਨੂੰ ਨਹੀਂ। ਖ਼ਾਲੀ ਕਮਰੇ ਅੰਦਰ ਪੱਖਾ ਚਲਦਾ ਰੱਖਣਾ ਊਰਜਾ ਦੀ ਬਰਬਾਦੀ ਹੈ।

ਛੱਤ ’ਤੇ ਲੱਗੇ ਪੱਖੇ ਸਭ ਤੋਂ ਊਰਜਾ-ਨਿਪੁੰਨ ਵਿਕਲਪ ਹਨ। ਇਹ ਇੱਕ ਏਅਰ-ਕੰਡੀਸ਼ਨਰ ਵੱਲੋਂ ਇਸਤੇਮਾਲ ਕੀਤੀ ਜਾਂਦੀ ਊਰਜਾ ਦਾ ਲਗਭਗ ਦਸਵਾਂ ਹਿੱਸਾ ਹੀ ਵਰਤਦੇ ਹਨ।

  • ਠੰਡਾ ਪ੍ਰਭਾਵ ਪੈਦਾ ਕਰਨ ਲਈ ਛੱਤ ’ਤੇ ਲੱਗੇ ਪੱਖੇ ਨੂੰ ਗਰਮੀਆਂ ਵਿੱਚ ਘੜੀ ਦੀ ਉਲਟ ਦਿਸ਼ਾ ਵਿੱਚ ਚਲਾਓ।
  • ਸਰਦੀਆਂ ਵਿੱਚ ਗਰਮ ਹਵਾ ਨੂੰ ਹੇਠਾਂ ਵੱਲ ਧੱਕਣ ਲਈ ਛੱਤ ’ਤੇ ਲੱਗੇ ਪੱਖੇ ਨੂੰ ਘੜੀ ਦੀ ਦਿਸ਼ਾ ਵਿੱਚ ਚਲਾਓ।
  • ਵੱਧ ਤੋਂ ਵੱਧ ਊਰਜਾ-ਨਿਪੁੰਨਤਾ ਯਕੀਨੀ ਬਣਾਉਣ ਲਈ ENERGY STAR® (ਐਨਰਜੀ ਸਟਾਰ) ਮਾਡਲਾਂ ਦੀ ਭਾਲ ਕਰੋ।

ਏਅਰ ਕੰਡੀਸ਼ਨਰ 

ਏਅਰ ਕੰਡੀਸ਼ਨਰ (ਏ.ਸੀ.) ਤੁਹਾਡੇ ਘਰ ਨੂੰ ਠੰਡਾ ਕਰਨ ਦਾ ਅਸਰਦਾਰ ਤਰੀਕਾ ਹਨ ਪਰ ਇਹ ਬਿਜਲੀ ਦੀ ਬਹੁਤ ਜ਼ਿਆਦਾ ਵਰਤੋਂ ਕਰ ਸਕਦੇ ਹਨ ਅਤੇ ਗਰਮੀਆਂ ਦੇ ਮਹੀਨਿਆਂ ਦੌਰਾਨ ਬਿਜਲੀ ਦੇ ਵੱਡੇ ਬਿੱਲਾਂ ਦਾ ਕਾਰਣ ਬਣਦੇ ਹਨ।

ਊਰਜਾ ਦੀ ਲਾਗਤ ਨੂੰ ਘੱਟ ਕਰਨ ਲਈ ਇਹ ਸੁਝਾਅ ਦੇਖੋ।  

  • ਜਦੋਂ ਉਪਲਬਧ ਹੋਵੇ ਉਦੋਂ ਐਨਰਜੀ ਸਟਾਰ ਰੇਟਿੰਗ ਵਾਲੇ ਮਾਡਲ ਦੀ ਚੋਣ ਕਰੋ। ਇਹ ਸਭ ਤੋਂ ਵੱਧ ਊਰਜਾ-ਨਿਪੁੰਨ ਹੁੰਦੇ ਹਨ ਅਤੇ ਆਮ ਤੌਰ ’ਤੇ ਇਨ੍ਹਾਂ ਦੀ ਕੁਆਲਟੀ ਬਿਹਤਰ ਹੁੰਦੀ ਹੈ।
  • ਆਪਣੇ ਘਰ ਅਤੇ ਲੋੜਾਂ ਲਈ ਸਹੀ ਆਕਾਰ ਦਾ ਯੂਨਿਟ ਚੁਣੋ।
  • ਔਸਤਨ, ਖਿੜਕੀ ਵਿੱਚ ਲਗਾਏ ਜਾਣ ਵਾਲੇ ਏਅਰ-ਕੰਡੀਸ਼ਨਰ ਦੀ ਨਿਪੁੰਨਤਾ ਪੋਰਟੇਬਲ ਯੂਨਿਟਾਂ ਦੇ ਮੁਕਾਬਲੇ ਲਗਭਗ ਦੁੱਗਣੀ ਹੁੰਦੀ ਹੈ।
  • ਪੜਤਾਲ ਕਰੋ ਅਤੇ ਦੇਖੋ ਕਿ ਸੰਯੁਕਤ ਊਰਜਾ ਨਿਪੁੰਨਤਾ ਅਨੁਪਾਤ – CEER ਕਿੰਨਾ ਹੈ। ਜ਼ਿਆਦਾ ਸੀ.ਈ.ਈ.ਆਰ. ਦਾ ਮਤਲਬ ਹੈ ਜ਼ਿਆਦਾ ਨਿਪੁੰਨਤਾ। ਖਿੜਕੀ ਵਿੱਚ ਲੱਗਣ ਵਾਲੇ ਯੂਨਿਟਾਂ ਦੀ CEER 9 ਤੋਂ 15 ਵਿਚਕਾਰ ਹੁੰਦੀ ਹੈ ਅਤੇ ਪੋਰਟੇਬਲ ਯੂਨਿਟ ਦੀ CEER 5.6 ਤੋਂ 8.4 ਦੇ ਵਿਚਕਾਰ ਹੁੰਦੀ ਹੈ।
  • ਆਪਣੇ ਏਅਰ ਕੰਡੀਸ਼ਨਰ ਨੂੰ 25.5°C (78°F) ਜਾਂ ਇਸ ਤੋਂ ਜ਼ਿਆਦਾ ਤਾਪਮਾਨ ’ਤੇ ਸੈੱਟ ਕਰੋ। ਤਾਪਮਾਨ ਵਿੱਚ ਹਰ ਇੱਕ ਡਿਗਰੀ ਦੇ ਵਾਧੇ ਨਾਲ ਤੁਸੀਂ ਥਾਂ ਨੂੰ ਠੰਡਾ ਕਰਨ ਦੀ ਲਾਗਤ ਵਿੱਚ 5% ਬਚਤ ਕਰ ਸਕਦੇ ਹੋ।
  • ਪੋਰਟੇਬਲ ਜਾਂ ਖਿੜਕੀ ਵਿੱਚ ਲਗਾਏ ਜਾਣ ਵਾਲੇ ਯੂਨਿਟਾਂ ਨੂੰ ਉਨ੍ਹਾਂ ਕਮਰਿਆਂ ਵਿੱਚ ਵਰਤੋ ਜਿੱਥੇ ਇਹ ਸਭ ਤੋਂ ਵੱਧ ਰਾਹਤ ਅਤੇ ਆਰਾਮ ਪ੍ਰਦਾਨ ਕਰਨਗੇ।
  • ਇਸ ਦੇ ਹਿੱਸੇ ਸਾਫ਼ ਰੱਖੋ। ਗੰਦੇ ਫਿਲਟਰਾਂ, ਏਅਰ ਇਨਟੇਕਾਂ ਜਾਂ ਗ੍ਰਿੱਲਾਂ ਕਾਰਣ ਯੂਨਿਟ ਦੀ ਕਾਰਗੁਜ਼ਾਰੀ ਉੱਪਰ ਅਸਰ ਪੈ ਸਕਦਾ ਹੈ ਅਤੇ ਇਹ ਚੱਲਣ ਸਮੇਂ ਜ਼ਿਆਦਾ ਆਵਾਜ਼ ਕਰ ਸਕਦਾ ਹੈ।
  • ਇਨਸੂਲੇਸ਼ਨ ਦੀ ਜਾਂਚ ਕਰੋ। ਵੱਧ ਤੋਂ ਵੱਧ ਨਿਪੁੰਨਤਾ ਲਈ ਤੁਸੀਂ ਜਿਹੜੀ ਥਾਂ ਨੂੰ ਠੰਡਾ ਕਰਨਾ ਚਾਹੁੰਦੇ ਹੋ ਉਸ ਨੂੰ ਠੀਕ ਤਰ੍ਹਾਂ ਇੰਸੂਲੇਟ ਕੀਤਾ ਹੋਣਾ ਚਾਹੀਦਾ ਹੈ।
  • ਆਪਣੀ ਥਾਂ ਠੰਡੀ ਰੱਖਣ ਲਈ ਠੰਡ ਸੰਬੰਧੀ ਸਾਡੇ ਬਾਕੀ ਸੁਝਾਵਾਂ ਦੀ ਪਾਲਣਾ ਕਰੋ ਜਿਨ੍ਹਾਂ ਨਾਲ ਤੁਹਾਡਾ ਏ.ਸੀ. ਯੂਨਿਟ ਵੀ ਵਧੇਰੇ ਅਸਰਦਾਰ ਹੁੰਦਾ ਹੈ।

ਖਿੜਕੀਆਂ ਅਤੇ ਦਰਵਾਜ਼ਿਆਂ ਦੇ ਆਲੇ-ਦੁਆਲੇ ਛੋਟੀਆਂ ਵਿੱਥਾਂ ਨੂੰ ਭਰੋ

ਖਿੜਕੀਆਂ ਅਤੇ ਦਰਵਾਜ਼ਿਆਂ ਦੇ ਆਲੇ-ਦੁਆਲੇ ਛੋਟੀਆਂ ਵਿੱਥਾਂ ਅਤੇ ਤਰੇੜਾਂ ਕਾਰਣ ਗਰਮੀਆਂ ਵਿੱਚ ਗਰਮ ਹਵਾ ਅਤੇ ਸਰਦੀਆਂ ਵਿੱਚ ਠੰਡੀ ਹਵਾ ਘਰ ਅੰਦਰ ਦਾਖ਼ਲ ਹੋ ਜਾਂਦੀ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਹੀਟਿੰਗ ਅਤੇ ਕੂਲਿੰਗ ਸਿਸਟਮ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਿਸ ਕਾਰਣ ਤੁਹਾਡੇ ਘਰ ਵਿੱਚ ਊਰਜਾ ਦੀ ਖਪਤ ਵਧਦੀ ਹੈ।

ਉਨ੍ਹਾਂ ਵਿੱਥਾਂ ਨੂੰ ਭਰਨਾ – ਇਸ ਪ੍ਰਕ੍ਰਿਆ ਨੂੰ ਡ੍ਰਾਫਟਪਰੂਫਿੰਗ ਕਿਹਾ ਜਾਂਦਾ ਹੈ – ਤੁਹਾਡੇ ਘਰ ਦੀ ਊਰਜਾ ਨਿਪੁੰਨਤਾ ਨੂੰ ਸੁਧਾਰਨ ਦੇ ਸਭ ਤੋਂ ਸੌਖੇ ਅਤੇ ਕਿਫਾਇਤੀ ਤਰੀਕਿਆਂ ਵਿੱਚੋਂ ਇੱਕ ਹੈ।

ਪਹਿਲਾਂ, ਖਿੜਕੀਆਂ ਅਤੇ ਦਰਵਾਜ਼ਿਆਂ ਦੇ ਆਲੇ-ਦੁਆਲੇ ਹਵਾ ਲੀਕ ਹੋਣ ਸੰਬੰਧੀ ਜਾਂਚ ਕਰੋ। ਅਜਿਹਾ ਕਰਨ ਦੇ ਚਾਰ ਤਰੀਕੇ ਇਸ ਪ੍ਰਕਾਰ ਹਨ:

ਤਰੀਕਾ ਇਹ ਕਿਵੇਂ ਕੰਮ ਕਰਦਾ ਹੈ 
ਥਰਮਲ ਡਿਟੈਕਟਰ ਦੀ ਵਰਤੋਂ ਕਰੋ ਤੁਹਾਨੂੰ ਜਿੱਥੋਂ ਵੀ ਹੀਟ ਨਿਕਲਣ ਜਾਂ ਦਾਖ਼ਲ ਹੋਣ ਦਾ ਸ਼ੱਕ ਹੋਵੇ, ਡਿਟੈਕਟਰ ਨੂੰ ਉਸ ਦਿਸ਼ਾ ਵੱਲ ਕਰੋ। ਜੇ ਤੁਸੀਂ ਤਾਪਮਾਨ ਵਿੱਚ 5°C ਜਾਂ ਜ਼ਿਆਦਾ ਗਿਰਾਵਟ ਜਾਂ ਵਾਧਾ ਦੇਖੋ ਤਾਂ ਇਸ ਦਾ ਮਤਲਬ ਹੈ ਕਿ ਉਸ ਥਾਂ ਤੋਂ ਹਵਾ ਲੀਕ ਹੋ ਰਹੀ ਹੈ।
ਆਪ ਕੀਤਾ ਜਾ ਸਕਣ ਵਾਲਾ ਧੂੰਏ ਦਾ ਟੈਸਟ ਕਿਸੇ ਠੰਡੇ ਜਾਂ ਅਜਿਹੇ ਦਿਨ ਜਦੋਂ ਹਵਾ ਚਲਦੀ ਹੋਵੇ, ਇੱਕ ਅਗਰਬੱਤੀ ਜਲਾ ਕੇ ਉਸ ਨੂੰ ਉਨ੍ਹਾਂ ਥਾਵਾਂ ਦੇ ਨੇੜੇ ਕਰੋ ਜਿੱਥੋਂ ਤੁਹਾਨੂੰ ਹਵਾ ਲੀਕ ਹੋਣ ਦਾ ਸ਼ੱਕ ਹੋਵੇ। ਜੇ ਧੂੰਆਂ ਅੱਗੇ-ਪਿੱਛੇ ਨੂੰ ਹਿੱਲਦਾ ਹੈ ਜਾਂ ਜੇ ਅਗਰਬੱਤੀ ਬੁਝ ਜਾਂਦੀ ਹੈ ਤਾਂ ਉੱਥੇ ਹਵਾ ਲੀਕ ਹੋ ਰਹੀ ਹੈ।
ਸ਼ੋਰ ਦੀ ਜਾਂਚ ਖਿੜਕੀ ਜਾਂ ਦਰਵਾਜ਼ੇ ਨੂੰ ਹਲਕਾ ਜਿਹਾ ਖੋਲ੍ਹੋ ਅਤੇ ਬਾਹਰੋਂ ਆਉਂਦੇ ਸ਼ੋਰ ਦਾ ਪੱਧਰ ਸੁਣੋ, ਫਿਰ ਖਿੜਕੀ ਜਾਂ ਦਰਵਾਜ਼ਾ ਬੰਦ ਕਰ ਦਿਓ। ਜੇ ਬਾਹਰਲਾ ਸ਼ੋਰ ਤੁਹਾਨੂੰ ਫਿਰ ਵੀ ਸਾਫ-ਸਾਫ ਸੁਣਾਈ ਦਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉੱਥੋਂ ਹਵਾ ਲੀਕ ਹੋ ਰਹੀ ਹੈ। ਇੱਕ ਚੰਗੀ ਸੀਲ ਜ਼ਿਆਦਾਤਰ ਰੌਲੇ ਨੂੰ ਰੋਕ ਸਕਦੀ ਹੈ।
ਬਲੋਅਰ ਡੋਰ ਟੈਸਟ ਜੇ ਤੁਸੀਂ ਕਿਸੇ ਪੇਸ਼ੇਵਰ ਤੋਂ ਜਾਂਚ ਕਰਵਾਉਣੀ ਚਾਹੁੰਦੇ ਹੋ, ਤਾਂ ਊਰਜਾ ਆਡੀਟਰ ਤੁਹਾਡੇ ਘਰ ਆ ਕੇ ਇੱਕ ਸ਼ਕਤੀਸ਼ਾਲੀ ਪੱਖੇ ਦੀ ਵਰਤੋਂ ਕਰਕੇ ਘਰ ਵਿੱਚੋਂ ਹਵਾ ਲੀਕ ਹੋਣ ਸੰਬੰਧੀ ਮੁਲਾਂਕਣ ਕਰ ਸਕਦੇ ਹਨ।


  • ਖਿੜਕੀਆਂ ਅਤੇ ਦਰਵਾਜ਼ਿਆਂ ਦੇ ਫਰੇਮ
  • ਬਾਹਰਲੇ ਦਰਵਾਜ਼ਿਆਂ ਦਾ ਹੇਠਲਾ ਹਿੱਸਾ
  • ਬਿਜਲੀ ਦੇ ਸਵਿੱਚ ਅਤੇ ਇਲੈਕਟ੍ਰੀਕਲ ਆਊਟਲੈੱਟ
  • ਖਿੜਕੀਆਂ ਦੇ ਸ਼ੀਸ਼ੇ
  • ਹਵਾ ਵਾਲੇ ਡੱਕਟ, ਵੈਂਟ, ਪਾਈਪਾਂ ਅਤੇ ਤਾਰਾਂ
  • ਫੋਮ ਵਾਲੀ ਵੈਦਰ ਸਟ੍ਰਿਪਿੰਗ – ਦਰਵਾਜ਼ਿਆਂ ਅਤੇ ਖਿੜਕਿਆਂ ਦੇ ਆਲੇ-ਦੁਆਲੇ ਤੋਂ ਹਵਾ ਅੰਦਰ ਆਉਣ ਤੋਂ ਰੋਕਦੀ ਹੈ। ਇਸ ਨੂੰ ਫਰੇਮ ਦੇ ਉਸ ਹਿੱਸੇ ਉੱਪਰ ਲਗਾਇਆ ਜਾਂਦਾ ਹੈ ਜੋ ਤੁਹਾਡੀ ਖਿੜਕੀ/ਦਰਵਾਜ਼ੇ ਦੇ ਬਾਹਰਲੇ ਪਾਸੇ ਨੂੰ ਛੂਹੰਦਾ ਹੈ।
  • ਵੀ-ਸੀਲ ਵੈਦਰ ਸਟ੍ਰਿਪਿੰਗ ਇਹ ਪਲਾਸਟਿਕ ਦੀ ਬਣੀ ਹੁੰਦੀ ਹੈ ਅਤੇ ਇਸ ਨੂੰ ਮੋੜ ਕੇ “V” ਦਾ ਆਕਾਰ ਦਿੱਤਾ ਜਾਂਦਾ ਹੈ ਜੋ ਖੁੱਲ੍ਹਣ ’ਤੇ ਵਿੱਥਾਂ ਨੂੰ ਭਰਦਾ ਹੈ। ਇਸ ਦੀ ਵਰਤੋਂ ਡਬਲ-ਹੰਗ ਜਾਂ ਸਲਾਈਡਿੰਗ ਵਿੰਡੋਜ਼ ਅਤੇ ਦਰਵਾਜ਼ਿਆਂ ਦੇ ਸਿਖਰ ਜਾਂ ਪਾਸਿਆਂ ਵਾਲੇ ਹਿੱਸਿਆਂ ’ਤੇ ਕਰੋ।
  • ਫੋਮ ਗੈਸਕੇਟਸ – ਪਹਿਲਾਂ ਤੋਂ ਹੀ ਕਟੇ-ਕਟਾਏ ਇਹ ਇੰਸੁਲੇਟਰ ਪੈਡ ਤੁਹਾਡੇ ਘਰ ਦੇ ਅੰਦਰਲੇ ਹਿੱਸੇ ਨੂੰ ਬਾਹਰਲੇ ਹਿੱਸੇ ਤੋਂ ਵੱਖ ਕਰਨ ਵਾਲੀ ਕੰਧ ਵਿੱਚ ਲੱਗੇ ਆਊਟਲੈਟਾਂ ਅਤੇ ਲਾਈਟ ਸਵਿੱਚਾਂ ਦੇ ਆਲੇ-ਦੁਆਲੇ ਫਿੱਟ ਹੋ ਜਾਂਦੇ ਹਨ। ਇਨ੍ਹਾਂ ਥਾਵਾਂ ਤੋਂ ਘਰ ਅੰਦਰਲਾ ਨਿੱਘ ਬਾਹਰ ਨਿਕਲ ਸਕਦਾ ਹੈ ਅਤੇ ਬਾਹਰੋਂ ਠੰਡੀ ਹਵਾ ਅੰਦਰ ਆ ਸਕਦੀ ਹੈ।