ਡਿੱਗੀਆਂ ਬਿਜਲੀ ਦੀਆਂ ਤਾਰਾਂ ਤੋਂ ਸੁਰੱਖਿਅਤ ਦੂਰੀ

ਡਿੱਗੀ ਹੋਈ ਤਾਰ ਖ਼ਤਰਾ ਹੈ, ਦੂਰ ਰਹੋ ਅਤੇ 911 ਡਾਇਲ ਕਰੋ।
ਹਮੇਸ਼ਾ ਇਹ ਮੰਨ ਕੇ ਚਲੋ ਕਿ ਡਿੱਗੀ ਹੋਈ, ਢਿੱਲੀ, ਨੀਚੇ ਲਟਕਦੀ ਜਾਂ ਖਰਾਬ ਹੋਈ ਬਿਜਲੀ ਦੀ ਤਾਰ ਚਾਲੂ ਹੈ, ਭਾਵੇਂ ਇਹ ਸਪਾਰਕਿੰਗ ਜਾਂ ਕੋਈ ਆਵਾਜ਼ ਨਾ ਵੀ ਕਰ ਰਹੀ ਹੋਵੇ। ਤੁਹਾਨੂੰ ਕਦੇ ਵੀ ਡਿੱਗੀ ਹੋਈ ਬਿਜਲੀ ਦੀ ਤਾਰ ਨੂੰ ਨਾ ਛੂਹਣਾ ਚਾਹੀਦਾ ਹੈ ਅਤੇ ਨਾ ਹੀ ਇਸਨੂੰ ਹਿਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਜੇਕਰ ਤੁਹਾਨੂੰ ਕੋਈ ਟੁੱਟੀ ਜਾਂ ਖਰਾਬ ਬਿਜਲੀ ਦੀ ਤਾਰ ਦਿਖਦੀ ਹੈ, ਤਾਂ ਇਹਨਾਂ ਕਦਮਾਂ ਦੀ ਪਾਲਣਾ ਕਰੋ:
- ਘੱਟੋ-ਘੱਟ 10 ਮੀਟਰ (33 ਫੁੱਟ) ਪਿੱਛੇ ਰਹੋ। ਇਹ ਇੱਕ ਸਿਟੀ ਬੱਸ ਦੀ ਲੰਬਾਈ ਦੇ ਬਰਾਬਰ ਹੈ।
- 911 'ਤੇ ਡਾਇਲ ਕਰੋ ਅਤੇ ਉਨ੍ਹਾਂ ਨੂੰ ਦੱਸੋ ਕਿ ਬਿਜਲੀ ਦੀ ਤਾਰ ਡਿੱਗ ਗਈ ਹੈ ਜਾਂ ਖਰਾਬ ਹੋ ਗਈ ਹੈ।
- ਆਲੇ-ਦੁਆਲੇ ਦੇ ਲੋਕਾਂ ਨੂੰ ਘੱਟੋ-ਘੱਟ ਬੱਸ ਦੀ ਲੰਬਾਈ ਜਿੰਨੀ ਦੂਰੀ 'ਤੇ ਰੱਖੋ।
ਡਿੱਗੀ ਹੋਈ ਬਿਜਲੀ ਦੀ ਤਾਰ ਤੋਂ 10 ਮੀਟਰ ਪਿੱਛੇ ਕਿਉਂ ਰਹਿਣਾ ਹੈ?
ਜਦੋਂ ਕੋਈ ਬਿਜਲੀ ਦੀ ਤਾਰ ਜ਼ਮੀਨ ਨੂੰ ਛੂੰਹਦੀ ਹੈ, ਤਾਂ ਬਿਜਲੀ ਜ਼ਮੀਨ ਵਿੱਚੋਂ ਇੱਕ ਵਿਸ਼ਾਲ ਖੇਤਰ ਵਿੱਚ ਫੈਲ ਜਾਂਦੀ ਹੈ - ਇਸਨੂੰ ਪਾਣੀ ਦੇ ਤਲਾਅ ਵਿੱਚ ਲਹਿਰਾਂ ਵਾਂਗ ਸੋਚੋ। ਬਿਜਲੀ ਦੇ ਸੰਪਰਕ ਵਾਲੇ ਬਿੰਦੂ 'ਤੇ ਜ਼ਮੀਨ ਵਿੱਚ ਵੋਲਟੇਜ ਬਹੁਤ ਜ਼ਿਆਦਾ ਹੁੰਦਾ ਹੈ ਪਰ ਜਿਵੇਂ-ਜਿਵੇਂ ਤੁਸੀਂ ਦੂਰ ਜਾਂਦੇ ਹੋ, ਵੋਲਟੇਜ ਘੱਟਦਾ ਜਾਵੇਗਾ। ਲਗਭਗ 10 ਮੀਟਰ ਦੀ ਦੂਰੀ 'ਤੇ, ਵੋਲਟੇਜ ਜ਼ੀਰੋ ਹੋ ਜਾਂਦਾ ਹੈ। ਇਸੇ ਲਈ ਅਸੀਂ ਘੱਟੋ-ਘੱਟ ਇੰਨੀ ਲੰਬਾਈ ਦੀ ਦੂਰੀ 'ਤੇ ਰਹਿਣ ਦਾ ਸੁਝਾਅ ਦਿੰਦੇ ਹਾਂ।
ਇਹ ਵੀ ਮਹਤਵਪੂਰਨ ਹੈ ਕਿ ਤੁਸੀਂ ਕਿਸੇ ਵੀ ਐਸੀ ਚੀਜ਼ ਤੋਂ ਦੂਰ ਰਹੋ ਜੋ ਬਿਜਲੀ ਦੀ ਤਾਰ ਨਾਲ ਸੰਪਰਕ ਵਿੱਚ ਹੋ। ਇਸ ਦਾ ਕਾਰਨ ਇਹ ਹੈ ਕਿ ਬਿਜਲੀ ਦੀ ਤਾਰ ਵਿੱਚ ਬਿਜਲੀ ਹਮੇਸ਼ਾ ਜ਼ਮੀਨ ਤੱਕ ਪਹੁੰਚਣ ਦਾ ਰਸਤਾ ਲੱਭਦੀ ਰਹੇਗੀ। ਇਹ ਰਸਤਾ ਇੱਕ ਦਰਖ਼ਤ, ਇੱਕ ਵਾਹਨ ਜਾਂ ਇੱਕ ਵਾੜ ਵੀ ਹੋ ਸਕਦੀ ਹੈ। ਇਹ ਵਸਤੂਆਂ ਫਿਰ ਊਰਜਾਵਾਨ ਹੋ ਜਾਂਦੀਆਂ ਹਨ। ਜੇਕਰ ਤੁਸੀਂ ਊਰਜਾਵਾਨ ਤਾਰ ਜਾਂ ਵਸਤੂ ਨੂੰ ਛੂਹਦੇ ਹੋ, ਤਾਂ ਬਿਜਲੀ ਤੁਹਾਡੇ ਸਰੀਰ ਵਿੱਚੋਂ ਲੰਘ ਸਕਦੀ ਹੈ।
ਡਿੱਗੀਆਂ ਬਿਜਲੀ ਦੀਆਂ ਤਾਰਾਂ ਲਈ ਸਾਡੀ ਵਿਜ਼ੂਅਲ ਗਾਈਡ ਵੇਖੋ।
ਜੇਕਰ ਕਿਸੇ ਨੂੰ ਬਿਜਲੀ ਦਾ ਝਟਕਾ ਲੱਗਦਾ ਹੈ:
ਜੇਕਰ ਤੁਹਾਨੂੰ ਸ਼ੱਕ ਹੈ ਕਿ ਪੀੜਤ ਅਜੇ ਵੀ ਬਿਜਲੀ ਦੇ ਸਰੋਤ (ਜਿਵੇਂ ਕਿ ਬਿਜਲੀ ਦੀ ਲਾਈਨ, ਟ੍ਰਾਂਸਫਾਰਮਰ ਜਾਂ ਬਿਜਲੀ ਦੇ ਡੱਬੇ) ਦੇ ਸੰਪਰਕ ਵਿੱਚ ਹੋ ਸਕਦਾ ਹੈ, ਤਾਂ ਉਸਨੂੰ ਨਾ ਛੂਹੋ। ਕਰੰਟ ਉਹਨਾਂ ਵਿੱਚੋਂ ਲੰਘ ਕੇ ਤੁਹਾਡੇ ਅੰਦਰ ਫੈਲ ਸਕਦਾ ਹੈ। 10 ਮੀਟਰ ਦੀ ਦੂਰੀ ਰੱਖੋ ਅਤੇ 911 'ਤੇ ਕਾਲ ਕਰੋ।