ਬਿਜਲੀ ਦੀਆਂ ਤਾਰਾਂ ਨਾਲ ਸਬੰਧਤ ਮੋਟਰ ਵਾਹਨ ਹਾਦਸੇ
ਸਰਦੀਆਂ ਦੇ ਤੂਫ਼ਾਨ ਬਿਜਲੀ ਦੀਆਂ ਤਾਰਾਂ ਨੂੰ ਸੜਕ 'ਤੇ ਲਿਆ ਸਕਦੇ ਹਨ। ਜਾਣੋ ਕਿ ਜੇਕਰ ਇਹ ਤੁਹਾਡੇ ਨਾਲ ਵਾਪਰੇ ਤਾਂ ਕੀ ਕਰਨਾ ਹੈ।
ਕਾਰ ਹਾਦਸਿਆਂ ਵਿੱਚ ਬਿਜਲੀ ਵਾਹਨਾਂ ਅਤੇ ਵਸਤੂਆਂ ਵਿੱਚ ਬਿਜਲੀ ਪੈਦਾ ਕਰ ਸਕਦੀ ਹੈ।
ਬਿਜਲੀ ਦੀ ਤਾਰ ਜਾਂ ਖੰਭੇ ਨਾਲ ਜੁੜੀ ਕਾਰ ਦੁਰਘਟਨਾ ਹੁੰਦਾ ਹੈ, ਤਾਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਲਈ ਤੁਹਾਨੂੰ ਕੁਝ ਮਹੱਤਵਪੂਰਨ ਗੱਲਾਂ ਜਾਣਨੀਆਂ ਚਾਹੀਦੀਆਂ ਹਨ। ਹੇਠਾਂ ਦਿੱਤੇ ਕਦਮ ਦੱਸਦੇ ਹਨ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੇ ਹਾਦਸੇ ਵਿੱਚ ਸ਼ਾਮਲ ਹੋ ਜਾਂ ਕੋਈ ਹਾਦਸਾ ਦੇਖਦੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
ਹਮੇਸ਼ਾ ਇਹ ਮੰਨ ਕੇ ਚਲੋ ਕਿ ਹਾਦਸੇ ਵਿੱਚ ਸ਼ਾਮਿਲ ਹੋਣ ਵਾਲਾ ਕੋਈ ਵੀ ਵਾਹਨ ਬਿਜਲੀ ਨਾਲ ਭਰਿਆ ਹੋਇਆ ਹੈ।
ਟੁੱਟੀਆਂ ਜਾਂ ਡਿੱਗੀਆਂ ਬਿਜਲੀ ਦੀਆਂ ਤਾਰਾਂ ਵਿੱਚ ਬਿਜਲੀ ਹੋ ਸਕਦੀ ਹੈ, ਭਾਵੇਂ ਉਹ ਸਪਾਰਕਿੰਗ, ਧੂਆਂ ਕੱਢਦੀਆਂ ਜਾਂ ਗੂੰਜਦੀ ਆਵਾਜ਼ ਨਾ ਕਰ ਰਹੀਆਂ ਹੋਣ।
ਜੇਕਰ ਤੁਹਾਡਾ ਵਾਹਨ ਬਿਜਲੀ ਦੇ ਖੰਭੇ ਜਾਂ ਲਾਈਨ ਨਾਲ ਟਕਰਾ ਜਾਂਦਾ ਹੈ ਤਾਂ ਕੀ ਕਰਨਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਲਈ ਉੱਪਰ ਦਿੱਤੀ ਵੀਡੀਓ ਦੇਖੋ ਅਤੇ ਸਾਡੀ ਵਿਜ਼ੂਅਲ ਗਾਈਡ ਵੇਖੋ।
ਜੇਕਰ ਤੁਹਾਡਾ ਵਾਹਨ ਬਿਜਲੀ ਦੇ ਖੰਭੇ ਨਾਲ ਟਕਰਾ ਜਾਂਦਾ ਹੈ
- ਜੇਕਰ ਤੁਸੀਂ ਸੁਰੱਖਿਅਤ ਤਰੀਕੇ ਨਾਲ ਬਿਜਲੀ ਦੀ ਤਾਰ ਹੇਠਾਂ ਜਾਂ ਬਿਜਲੀ ਦੇ ਸਰੋਤ ਤੋਂ ਦੂਰੀ ਬਣਾਕੇ ਗੱਡੀ ਚਲਾ ਸਕਦੇ ਹੋ, ਤਾਂ ਅਜਿਹਾ ਕਰੋ। ਰੁਕਣ ਤੋਂ ਪਹਿਲਾਂ ਬੱਸ ਦੀ ਲੰਬਾਈ ਜਿਨ੍ਹਾਂ ਦੂਰ - ਲਗਭਗ 10 ਮੀਟਰ (33 ਫੁੱਟ) - ਗੱਡੀ ਚਲਾਓ। ਫਿਰ 911 'ਤੇ ਕਾਲ ਕਰੋ।
- ਜੇਕਰ ਤੁਸੀਂ ਗੱਡੀ ਨਹੀਂ ਚਲਾ ਸਕਦੇ - ਜੇਕਰ ਤੁਸੀਂ ਜ਼ਖਮੀ ਹੋ, ਜੇਕਰ ਗੱਡੀ ਚੱਲਣ ਦੇ ਯੋਗ ਨਹੀਂ ਹੈ, ਜਾਂ ਤੁਹਾਡੇ ਰਸਤੇ ਵਿੱਚ ਰੁਕਾਵਟਾਂ ਹਨ - ਤਾਂ 911 'ਤੇ ਕਾਲ ਕਰੋ ਅਤੇ ਮਦਦ ਆਉਣ ਤੱਕ ਉੱਥੇ ਹੀ ਰਹੋ। ਜਦੋਂ ਤੱਕ ਕੋਈ ਦੂਜੀ ਐਮਰਜੈਂਸੀ ਨਾ ਹੋਵੇ, ਜਿਵੇਂ ਕਿ ਵਾਹਨ ਵਿੱਚ ਅੱਗ ਲੱਗਣਾ- ਤਾਂ ਤੁਸੀਂ ਜਿੱਥੇ ਹੋ ਉੱਥੇ ਸੁਰੱਖਿਅਤ ਹੋ।
- ਜੇਕਰ ਤੁਹਾਨੂੰ ਗੱਡੀ ਵਿੱਚੋਂ ਬਾਹਰ ਨਿਕਲਣਾ ਹੀ ਪਵੇ (ਜਿਵੇਂ ਕਿ ਅੱਗ ਲੱਗਣ ਕਾਰਨ), ਤਾਂ ਯਾਦ ਰੱਖੋ ਕਿ ਤੁਹਾਨੂੰ ਆਪਣੇ ਜਿਸਮ ਜਾਂ ਕਪੜੇ ਦੇ ਕਿਸੇ ਭਾਗ ਨਾਲ ਵਾਹਨ ਅਤੇ ਜਮੀਨ ਨੂੰ ਇਕੋ ਸਮੇਂ ਨਹੀਂ ਛੂਹਣਾ ਚਾਹੀਦਾ। ਇਹ ਕਦਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਓ:
- ਕੋਈ ਵੀ ਢਿੱਲਾ ਕਪੜਾ ਜਿਵੇਂ ਜੈਕੇਟ ਜਾਂ ਸਕਾਰਫ ਨੂੰ ਉਤਾਰ ਦਿਓ।
- ਆਪਣੇ ਵਾਹਨ ਦਾ ਦਰਵਾਜ਼ਾ ਖੋਲ੍ਹਣ ਲਈ ਹੈਂਡਲ ਦੀ ਵਰਤੋਂ ਕਰੋ।
- ਆਪਣੇ ਦਰਵਾਜ਼ੇ ਦੇ ਖੁੱਲ੍ਹਣ 'ਤੇ ਆਪਣੀਆਂ ਕੂਹਣੀਆਂ ਨੂੰ ਆਪਣੇ ਪੇਟ ਨਾਲ ਲਗਾ ਕੇ ਅਤੇ ਆਪਣੇ ਹੱਥਾਂ ਨੂੰ ਆਪਣੀ ਛਾਤੀ ਦੇ ਨੇੜੇ ਰੱਖ ਕੇ ਖੜ੍ਹੇ ਹੋਵੋ।
- ਗੱਡੀ ਤੋਂ ਛਾਲ ਮਾਰੋ ਅਤੇ ਦੂਰ ਜਾਓ। ਜਿਵੇਂ ਹੀ ਤੁਸੀਂ ਬਾਹਰ ਨਿਕਲਦੇ ਹੋ, ਦਰਵਾਜ਼ੇ ਅਤੇ ਜ਼ਮੀਨ ਨੂੰ ਇੱਕੋ ਸਮੇਂ ਨਾ ਛੂਹੋ। ਆਪਣੇ ਪੈਰ ਇਕੱਠੇ ਰੱਖ ਕੇ ਜ਼ਮੀਨ 'ਤੇ ਉਤਰੋ - ਠੋਕਰ ਤੋਂ ਬਚੋ।
- ਸ਼ਾਂਤ ਢੰਗ ਨਾਲ ਆਪਣੇ ਪੈਰਾਂ ਨੂੰ ਇਕੱਠੇ ਹਿਲਾਓ। ਹਿਲਾਉਂਦੇ ਸਮੇਂ ਆਪਣੇ ਪੈਰਾਂ ਨੂੰ ਇੱਕ ਦੂਜੇ ਨੂੰ ਛੂਹਦੇ ਰਹੋ। ਜਦੋਂ ਤੁਸੀਂ ਦੂਜੀ ਲੱਤ ਨੂੰ ਹਿਲਾਉਣਾ ਸ਼ੁਰੂ ਕਰਦੇ ਹੋ ਤਾਂ ਇੱਕ ਪੈਰ ਦੀ ਅੱਡੀ ਦੂਜੇ ਪੈਰ ਦੇ ਅੰਗੂਠੇ ਨੂੰ ਛੂਹਦੀ ਹੋਣੀ ਚਾਹੀਦੀ ਹੈ। ਨਾਲ ਹੀ ਕਦੇ ਵੀ ਦੋਵਾਂ ਪੈਰਾਂ ਨੂੰ ਜ਼ਮੀਨ ਤੋਂ ਨਾ ਚੁੱਕੋ।
- ਜਦੋਂ ਤੱਕ ਤੁਸੀਂ ਵਾਹਨ ਤੋਂ ਘੱਟੋ-ਘੱਟ 10 ਮੀਟਰ (33 ਫੁੱਟ) ਜਾਂ ਬੱਸ ਦੀ ਲੰਬਾਈ ਜਿੰਨੀ ਦੂਰੀ 'ਤੇ ਨਹੀਂ ਹੋ ਜਾਂਦੇ, ਉਦੋਂ ਤੱਕ ਹਿਲਦੇ ਰਹੋ।
- ਮਦਦ ਲਈ 911 'ਤੇ ਕਾਲ ਕਰੋ।
ਜੇਕਰ ਤੁਸੀਂ ਕਿਸੇ ਵਾਹਨ ਨੂੰ ਬਿਜਲੀ ਦੇ ਖੰਭੇ ਨਾਲ ਟਕਰਾਉਂਦੇ ਹੋਏ ਦੇਖਦੇ ਹੋ
- ਘੱਟੋ-ਘੱਟ 10 ਮੀਟਰ (33 ਫੁੱਟ) ਜਾਂ ਬੱਸ ਦੀ ਲੰਬਾਈ ਜਿੰਨੀ ਦੂਰੀ 'ਤੇ ਰਹੋ।
- 911 'ਤੇ ਕਾਲ ਕਰੋ।
- ਗੱਡੀ ਵਿੱਚ ਮੌਜੂਦ ਕਿਸੇ ਵੀ ਵਿਅਕਤੀ ਨੂੰ ਕਹੋ ਕਿ ਉਹ ਜਿੱਥੇ ਹੈ ਉੱਥੇ ਹੀ ਰਹਿਣ।
- ਜੇਕਰ ਵਾਹਨ ਨੂੰ ਅੱਗ ਲੱਗ ਜਾਂਦੀ ਹੈ, ਤਾਂ ਅੱਗ ਬੁਝਾਉਣ ਵਾਲੇ ਯੰਤਰ ਜਾਂ ਪਾਣੀ ਨਾਲ ਇਸਨੂੰ ਬੁਝਾਉਣ ਦੀ ਕੋਸ਼ਿਸ਼ ਨਾ ਕਰੋ। ਜੇਕਰ ਕਾਰ ਨੂੰ ਅੱਗ ਇੱਕ ਬਿਜਲੀ ਦੀ ਤਾਰ ਦੁਆਰਾ ਲੱਗੀ ਹੈ, ਤਾਂ ਉਹ ਅੱਗ ਮੁੜ ਮੁੜ ਲੱਗ ਸਕਦੀ ਹੈ।
- ਜਦੋਂ ਬੀ.ਸੀ. ਹਾਈਡਰੋ ਦੀ ਟੀਮ ਪਹੁੰਚੇਗੀ, ਤਾਂ ਉਹ ਨੁਕਸਾਨ ਪਹੁੰਚੀ ਸਾਜੋ-ਸਮਾਨ ਨੂੰ ਸੁਰੱਖਿਅਤ ਬਣਾਉਣ ਲਈ ਇਸ ਨੂੰ ਅਲੱਗ ਕਰ ਦੇਣਗੇ ਅਤੇ ਜ਼ਮੀਨ 'ਤੇ ਰੱਖ ਦੇਣਗੇ, ਅਤੇ ਵਾਹਨ ਨੂੰ ਸੁਰੱਖਿਅਤ ਢੰਗ ਨਾਲ ਹਟਾਉਣ ਦੀ ਨਿਗਰਾਨੀ ਕਰਨਗੇ।