Skip to content

ਆਪਣੇ ਘਰ ਨੂੰ ਬਿਜਲੀ ਬੰਦ ਦੇ ਲਈ ਤਿਆਰ ਕਰੋ

Emergency kit with items to prepare for a power outage.

ਬਿਜਲੀ ਬੰਦ ਹੋਣ ਦੀ ਤਿਆਰੀ ਬਹੁਤ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ।

ਜਦੋਂ ਅਸੀਂ ਜਾਣਦੇ ਹਾਂ ਕਿ ਇਹ ਹੋਣ ਵਾਲਾ ਹੈ ਤਾਂ ਅਸੀਂ ਸਾਰੇ ਬਿਜਲੀ ਬੰਦ ਹੋਣ ਦੀ ਤਿਆਰੀ ਲਈ ਕਦਮ ਚੁੱਕ ਸਕਦੇ ਹਾਂ, ਪਰ ਅਕਸਰ, ਬਿਜਲੀ ਬੰਦ ਹੋਣ ਦੇ ਕਾਰਨ ਨਿਯੰਤਰਣ ਤੋਂ ਬਾਹਰ ਹੁੰਦੇ ਹਨ - ਜਿਵੇਂ ਕਿ ਤੇਜ਼ ਹਵਾ, ਬਿਜਲੀ ਚਮਕਣਾ, ਵਾਹਨ ਹਾਦਸੇ ਅਤੇ ਜਾਨਵਰ- ਅਤੇ ਇਹ ਕਿਸੇ ਵੀ ਸਮੇਂ ਹੋ ਸਕਦੇ ਹਨ। ਇਸੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਸਾਲ ਭਰ ਬਿਜਲੀ ਬੰਦ ਹੋਣ ਲਈ ਤਿਆਰ ਰਹੋ।

ਪਹਿਲੇ 72 ਘੰਟਿਆਂ ਲਈ ਇੱਕ ਐਮਰਜੈਂਸੀ ਕਿੱਟ ਬਣਾਓ

ਜੇਕਰ ਬਿਜਲੀ ਚਲੀ ਜਾਂਦੀ ਹੈ, ਤਾਂ ਆਖਰੀ ਚੀਜ਼ ਜੋ ਤੁਸੀਂ ਚਾਹੋਗੇ ਉਹ ਹੈ ਸਾਮਾਨ ਖੋਜਣ ਲਈ ਹੜਬੜਾਹਟ। ਹੋ ਸਕਦਾ ਹੈ ਕਿ ਤੁਹਾਡੇ ਕੋਲ ਪਹਿਲਾਂ ਹੀ ਕੁਝ ਚੀਜ਼ਾਂ ਹੋਣ, ਜਿਵੇਂ ਕਿ ਫਲੈਸ਼ਲਾਈਟ, ਬੈਟਰੀ ਨਾਲ ਚੱਲਣ ਵਾਲਾ ਰੇਡੀਓ, ਭੋਜਨ ਅਤੇ ਪਾਣੀ। ਮੁੱਖ ਗੱਲ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਚੀਜ਼ਾਂ ਵਧੀਆ ਢੰਗ ਨਾਲ ਸੰਗਠਿਤ ਅਤੇ ਆਸਾਨੀ ਨਾਲ ਲੱਭਣ ਯੋਗ ਹੋਣ। ਕੀ ਤੁਸੀਂ ਹਨੇਰੇ ਵਿੱਚ ਆਪਣੀ ਫਲੈਸ਼ਲਾਈਟ ਲੱਭ ਸਕਦੇ ਹੋ?

ਐਮਰਜੈਂਸੀ ਕਿੱਟ ਤਿਆਰ ਕਰਨ ਲਈ ਮਦਦਗਾਰ ਸੁਝਾਅ:

  • ਆਪਣੀ ਕਿੱਟ ਨੂੰ ਆਸਾਨੀ ਨਾਲ ਉਠਾਉਣ ਯੋਗ ਬਣਾਓ—ਇਸ ਲਈ, ਇੱਕ ਬੈਕਪੈਕ, ਡਫਲ ਬੈਗ, ਜਾਂ ਪਹੀਏ ਵਾਲਾ ਸੁਟਕੇਸ ਵਰਤੋ।
  • ਇਸਨੂੰ ਆਸਾਨੀ ਨਾਲ ਪਹੁੰਚਣ ਵਾਲੀ, ਪਹੁੰਚਯੋਗ ਜਗ੍ਹਾ 'ਤੇ ਰੱਖੋ, ਜਿਵੇਂ ਕਿ ਤੁਹਾਡੀ ਸਾਹਮਣੇ ਵਾਲੀ ਅਲਮਾਰੀ।
  • ਇਹ ਯਕੀਨੀ ਬਣਾਓ ਕਿ ਤੁਹਾਡੇ ਘਰ ਵਿੱਚ ਹਰ ਕੋਈ ਜਾਣਦਾ ਹੋਵੇ ਕਿ ਤੁਹਾਡੀ ਐਮਰਜੈਂਸੀ ਕਿੱਟ ਕਿੱਥੇ ਰੱਖੀ ਗਈ ਹੈ।
  • ਸਾਲ ਵਿੱਚ ਇੱਕ ਵਾਰ ਆਪਣੀ ਐਮਰਜੈਂਸੀ ਕਿੱਟ ਬਾਹਰ ਕੱਢਣਾ ਯਾਦ ਰੱਖੋ ਅਤੇ ਇਹ ਯਕੀਨੀ ਬਣਾਓ ਕਿ ਇਹ ਅਜੇ ਵੀ ਤੁਹਾਡੇ ਘਰ ਦੀਆਂ ਜ਼ਰੂਰਤਾਂ ਦੇ ਅਨੁਕੂਲ ਹੈ ਅਤੇ ਜੋ ਸਮਾਨ ਤੁਸੀਂ ਵਰਤ ਚੁਕੇ ਹੋ ਜਾਂ ਜਿਸ ਦੀ ਮਿਆਦ ਖਤਮ ਹੋ ਚੁਕੀ ਹੈ, ਉਸਨੂੰ ਬਦਲ ਦਿਓ।

ਇਹਨਾਂ ਜ਼ਰੂਰੀ ਚੀਜ਼ਾਂ ਨਾਲ ਘੱਟੋ-ਘੱਟ 72 ਘੰਟਿਆਂ ਲਈ ਸਵੈ-ਨਿਰਭਰ ਰਹਿਣ ਲਈ ਤਿਆਰ ਰਹੋ:

  • ਬੋਤਲਬੰਦ ਪਾਣੀ (ਦੋ ਲੀਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ)
  • ਤਿੰਨ ਦਿਨਾਂ ਲਈ ਨਾ ਸੜਨ ਵਾਲੀਆਂ, ਖਾਣ ਲਈ ਤਿਆਰ ਭੋਜਨ ਸਮੱਗਰੀ(ਘਰ ਦੇ ਹਰ ਵਿਅਕਤੀ ਲਈ)
  • ਹੱਥ ਨਾਲ ਚਲਾਉਣ ਵਾਲਾ ਕੈਂ ਓਪਨਰ
  • ਫਸਟ ਏਡ ਕਿੱਟ
  • ਦਵਾਈਆਂ ਅਤੇ/ਜਾਂ ਐਨਕਾਂ ਦੇ ਨੁਸਖੇ
  • ਆਈਸ ਪੈਕ
  • ਸੀਟੀ
  • ਟਾਰਚ ਜਾਂ ਹੇਡਲੈਂਪ
  • ਵਾਧੂ ਬੈਟਰੀਆਂ
  • ਬੈਟਰੀ ਜਾਂ ਕ੍ਰੈਂਕ ਨਾਲ ਚਲਣ ਵਾਲੀ ਘੜੀ ਅਤੇ ਰੇਡੀਓ
  • ਬਾਹਰੀ ਪਾਵਰ ਬੈਂਕ
  • ਪੋਰਟੇਬਲ ਜਨਰੇਟਰ
  • ਗਰਮ ਕੱਪੜੇ ਅਤੇ ਕੰਬਲ
  • ਛੋਟੇ ਨੋਟਾਂ ਵਿੱਚ ਨਕਦ ਰਕਮ
  • ਬਹੁਉਦੇਸ਼ੀ ਉਪਕਰਣ ਅਤੇ ਚਾਕੂ
  • ਕਚਰਾ ਬੈਗ
  • ਡਕਟ ਟੇਪ
  • ਧੂੜ ਮਾਸਕ
  • ਨਿੱਜੀ ਸਫਾਈ ਸਮੱਗਰੀ
  • ਤੁਹਾਡੀ ਐਮਰਜੈਂਸੀ ਯੋਜਨਾ ਅਤੇ ਐਮਰਜੈਂਸੀ ਸੰਪਰਕ ਨੰਬਰਾਂ ਦੀ ਇੱਕ ਕਾਪੀ।
  • ਮਹਤਵਪੂਰਣ ਪਰਿਵਾਰਿਕ ਦਸਤਾਵੇਜ਼ (ਜਿਵੇਂ ਕਿ ਜਨਮ ਅਤੇ ਵਿਆਹ ਸਰਟੀਫਿਕੇਟਾਂ ਦੀ ਨਕਲ, ਪਾਸਪੋਰਟ, ਲਾਈਸੈਂਸ ਸਮੇਤ ਡ੍ਰਾਈਵਰਜ਼ ਲਾਈਸੈਂਸ, ਮੈਡੀਕਲ ਕੇਅਰ ਕਾਰਡ, ਵਸੀਅਤ, ਜ਼ਮੀਨ ਦੇ ਕਾਗਜ਼ ਅਤੇ ਬੀਮਾ)
  • ਇੱਕ ਸਥਾਨਕ ਨਕਸ਼ਾ ਜਿਸ ਵਿੱਚ ਤੁਹਾਡੇ ਪਰਿਵਾਰ ਦੀ ਮੁਲਾਕਾਤ ਵਾਲੀ ਜਗ੍ਹਾ ਦੀ ਪਛਾਣ ਕੀਤੀ ਗਈ ਹੋਵੇ
  • ਤੁਹਾਡੇ ਘਰ ਅਤੇ ਗੱਡੀ ਦੀਆਂ ਵਾਧੂ ਚਾਬੀਆਂ
  • ਡਾਇਪਰ ਅਤੇ ਵਾਈਪਸ
  • ਫਾਰਮੂਲਾ ਅਤੇ ਬੋਤਲਾਂ
  • ਦਵਾਈ
  • ਵਾਧੂ ਕੱਪੜੇ
  • ਪਾਲਤੂ ਜਾਨਵਰਾਂ ਦਾ ਭੋਜਨ
  • ਘੱਟੋ-ਘੱਟ 72 ਘੰਟਿਆਂ ਲਈ ਪਾਣੀ।
  • ਪਾਣੀ ਅਤੇ ਭੋਜਨ ਵਾਲਾ ਕਟੋਰਾ
  • ਕੰਬਲ

ਬਿਜਲੀ ਬੰਦ ਹੋਣ 'ਤੇ ਤੁਸੀਂ ਕਿਵੇਂ ਪ੍ਰਭਾਵਿਤ ਹੋ ਸਕਦੇ ਹੋ, ਇਸ ਬਾਰੇ ਵਿਚਾਰ ਕਰੋ, ਜਿਸ ਵਿੱਚ ਸ਼ਾਮਲ ਹਨ:

  • ਲਿਫਟ ਸੇਵਾ ਤੋਂ ਬਿਨਾਂ ਤੁਹਾਡਾ ਨਿਕਾਸੀ ਰਸਤਾ (ਜੇ ਲਾਗੂ ਹੋਵੇ)
  • ਜਰੂਰੀ ਮੈਡੀਕਲ ਉਪਕਰਨ ਲਈ ਬੈਕਅਪ ਪਾਵਰ ਸਪਲਾਈ ਦੀ ਯੋਜਨਾ ਬਣਾਉਣਾ
  • ਮਦਦ ਲਈ ਸੰਕੇਤ ਦੇਣ ਲਈ ਇੱਕ ਟਾਰਚ ਅਤੇ ਇੱਕ ਸੈੱਲ ਫ਼ੋਨ ਹੱਥ ਵਿੱਚ ਰੱਖਣਾ
  • ਐਮਰਜੈਂਸੀ ਦੌਰਾਨ ਤੁਹਾਡੀ ਮਦਦ ਕਰਨ ਅਤੇ ਤੁਹਾਡੀ ਜਾਂਚ ਕਰਨ ਲਈ ਇੱਕ ਸਵੈ-ਸਹਾਇਤਾ ਨੈੱਟਵਰਕ ਸਥਾਪਤ ਕਰਨਾ।
  • ਇੱਕ ਮੈਡੀਕਲ ਅਲਰਟ ਪ੍ਰੋਗਰਾਮ ਵਿੱਚ ਨਾਮ ਦਰਜ ਕਰਵਾਉਣਾ ਜੋ ਤੁਹਾਡੀ ਗਤੀਹੀਣਤਾ ਦੀ ਸਥਿਤੀ ਵਿੱਚ ਮਦਦ ਲਈ ਸੰਕੇਤ ਦੇਵੇਗਾ।
  • ਉਹਨਾਂ ਸਹੂਲਤਾਂ ਦੀ ਸੂਚੀ ਰੱਖਣਾ ਜੋ ਜੀਵਨ-ਰਖਿਆ ਉਪਕਰਨ ਜਾਂ ਇਲਾਜ ਪ੍ਰਦਾਨ ਕਰਦੀਆਂ ਹਨ
  • ਡਾਕਟਰੀ ਸਥਿਤੀਆਂ ਅਤੇ ਇਲਾਜ ਦੀ ਸੂਚੀ ਰੱਖਣਾ
  • ਜੇ ਤੁਸੀਂ ਅਪਾਰਟਮੈਂਟ ਵਿੱਚ ਰਹਿੰਦੇ ਹੋ, ਤਾਂ ਪ੍ਰਾਪਰਟੀ ਪ੍ਰਬੰਧਨ ਨੂੰ ਸੂਚਿਤ ਕਰੋ ਕਿ ਤੁਹਾਨੂੰ ਬਿਜਲੀ ਬੰਦ ਹੋਣ ਦੀ ਸਥਿਤੀ ਵਿੱਚ ਆਪਣੇ ਅਪਾਰਟਮੈਂਟ ਵਿੱਚ ਰਹਿਣ ਜਾਂ ਇਵੈਕੂਏਟ ਹੋਣ ਲਈ ਸਹਾਇਤਾ ਦੀ ਲੋੜ ਪੈ ਸਕਦੀ ਹੈ। ਇਹ ਪ੍ਰਾਪਰਟੀ ਮੈਨੇਜਰ ਨੂੰ ਤੁਹਾਡੀ ਤਰਫੋਂ ਯੋਜਨਾ ਬਣਾਉਣ ਅਤੇ ਜ਼ਰੂਰੀ ਪ੍ਰਬੰਧ ਕਰਨ ਦੀ ਆਗਿਆ ਦੇਵੇਗਾ।
  • ਸਾਰਿਆਂ ਨੂੰ ਵਿਅਸਤ ਰੱਖਣ ਲਈ ਖੇਡਾਂ, ਤਾਸ਼ ਅਤੇ ਕਿਤਾਬਾਂ
  • LED ਮੋਮਬੱਤੀਆਂ
  • ਹਰ ਘਰ ਦੇ ਸਦੱਸ ਲਈ ਬਦਲਣ ਲਈ ਕੱਪੜੇ ਅਤੇ ਪੈਰਾਂ ਲਈ ਜੁੱਤੀਆਂ ਦੇ ਜੋੜੇ
  • ਨਿੱਜੀ ਸਫਾਈ ਲਈ ਕੂੜੇ ਦੇ ਬੈਗ
  • ਟੋਇਲਟ ਪੇਪਰ ਅਤੇ ਹੋਰ ਨਿੱਜੀ ਦੇਖਭਾਲ ਸਮੱਗਰੀ
  • ਸੁਰੱਖਿਆ ਦਸਤਾਨੇ
  • ਬੁਨਿਆਦੀ ਸੰਦ (ਹਥੌੜਾ, ਚਿਮਟਾ, ਰੈਂਚ, ਸਕ੍ਰਿਊਡ੍ਰਾਈਵਰ, ਫਾਸਟਨਰ, ਸੁਰੱਖਿਆ ਦਸਤਾਨੇ)
  • ਛੋਟਾ ਬਾਲਣ-ਸੰਚਾਲਿਤ ਚੁੱਲ੍ਹਾ ਅਤੇ ਬਾਲਣ (ਨਿਰਮਾਤਾ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ ਸਹੀ ਢੰਗ ਨਾਲ ਸਟੋਰ ਕਰੋ)
  • ਖਾਣਾ ਪਕਾਉਣ ਅਤੇ ਸਫਾਈ ਲਈ ਪ੍ਰਤੀ ਵਿਅਕਤੀ ਪ੍ਰਤੀ ਦਿਨ ਦੋ ਵਾਧੂ ਲੀਟਰ ਪਾਣੀ।

ਹੋਰ ਜਾਣਕਾਰੀ ਲਈ