Skip to content

Be prepared for storm season. Safety tips and videos

Be prepared for storm season. Safety tips and videos

ਬਿਜਲੀ ਬੰਦ ਅਤੇ ਤੂਫਾਨ ਸੁਰੱਖਿਆ

ਬਿਜਲੀ ਬੰਦ ਹੋਣ ਅਤੇ ਐਮਰਜੈਂਸੀ ਸਥਿਤੀਆਂ ਕਿਸੇ ਵੀ ਸਮੇਂ ਵਾਪਰ ਸਕਦੀਆਂਅਸੀਂ ਸਾਲ ਭਰ ਇਹਨਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕੰਮ ਕਰਦੇ ਹਾਂ, ਹਾਲਾਂਕਿ, ਹਮੇਸ਼ਾ ਤਿਆਰ ਰਹਿਣਾ ਅਤੇ ਇਹ ਸਮਝਣਾ ਮਹੱਤਵਪੂਰਨ ਹੈ ਕਿ ਬਿਜਲੀ ਬੰਦ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀ ਕਰਨਾ ਚਾਹੀਦਾ ਹੈ, ਨਾਲ ਹੀ ਟੁੱਟੀਆਂ ਬਿਜਲੀ ਦੀਆਂ ਤਾਰਾਂ ਨਾਲ ਸਬੰਧਤ ਐਮਰਜੈਂਸੀ ਸਥਿਤੀਆਂ ਵਿੱਚ ਕੀ ਕਰਨਾ ਹੈ

ਕੀ ਬਿਜਲੀ ਦੀ ਡਿੱਗੀ ਹੋਈ ਤਾਰ ਦਿੱਖੀ? ਦੂਰ ਰਹੋ ਅਤੇ 911 ਨੂੰ ਕਾਲ ਕਰੋ।

ਇੱਕ ਬਿਜਲੀ ਦੀ ਤਾਰ ਜੋ ਜ਼ਮੀਨ 'ਤੇ ਡਿੱਗੀ ਹੋਈ ਹੈ, ਬਹੁਤ ਹੇਠਾਂ ਲਟਕ ਰਹੀ ਹੈ, ਖਰਾਬ ਹਾਲਤ ਵਿੱਚ ਹੈ ਜਾਂ ਕਿਸੇ ਹੋਰ ਵਸਤੂ ਨਾਲ ਸੰਪਰਕ ਵਿੱਚ ਹੈ, ਇੱਕ ਖ਼ਤਰਾ ਹੈ। ਟੁੱਟੀ ਹੋਈ ਬਿਜਲੀ ਦੀ ਤਾਰ ਇੱਕ ਐਮਰਜੈਂਸੀ ਹੈ ਅਤੇ ਇਹ ਜਾਣਨਾ ਜਰੂਰੀ ਹੈ ਕਿ ਜੇਕਰ ਤੁਸੀਂ ਅਜਿਹੀ ਤਾਰ ਦੇਖਦੇ ਹੋ ਤਾਂ ਕੀ ਕਰਨਾ ਹੈ।

ਕਦੇ ਵੀ ਡਿੱਗੀ ਹੋਈ, ਖਰਾਬ ਜਾਂ ਹੇਠਾਂ ਲਟਕਦੀ ਬਿਜਲੀ ਦੀ ਤਾਰ ਨੂੰ ਨਾ ਛੂਹੋ ਜਾਂ ਹਿਲਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਅਜੇ ਵੀ ਚਾਲੂ ਹੋ ਸਕਦੀ ਹੈ, ਭਾਵੇਂ ਇਹ ਸਪਾਰਕਿੰਗ ਜਾਂ ਕੋਈ ਆਵਾਜ਼ ਨਾ ਕਰ ਰਹੀ ਹੋਵੇ। ਯਕੀਨੀ ਬਣਾਓ ਕਿ ਤੁਸੀਂ ਘੱਟੋ ਘੱਟ 10 ਮੀਟਰ ਦੂਰ ਰਹੋ (ਇੱਕ ਸਿਟੀ ਬੱਸ ਦੀ ਲੰਬਾਈ ਦੇ ਬਰਾਬਰ) ਅਤੇ ਇਸ ਬਾਰੇ 911 ਨੂੰ ਸੂਚਿਤ ਕਰੋ।

ਜੇਕਰ ਤੁਸੀਂ ਬਿਜਲੀ ਦੀ ਤਾਰ ਨਾਲ ਸਬੰਧਤ ਕਿਸੇ ਮੋਟਰ ਵਾਹਨ ਹਾਦਸੇ ਵਿੱਚ ਸ਼ਾਮਲ ਹੋ, ਤਾਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਲਈ ਇਹ ਕਦਮ ਅਪਣਾਓ

ਬਿਜਲੀ ਦੇ ਬੰਦ ਹੋਣ ‘ਤੇ ਕਿਵੇਂ ਤਿਆਰੀ ਕਰੀਏ

ਜੇ ਤੁਹਾਡੀ ਬਿਜਲੀ ਚਲੀ ਜਾਂਦੀ ਹੈ ਤਾਂ ਕੀ ਕਰਨਾ ਚਾਹੀਦਾ ਹੈ

ਕੀ ਬਿਜਲੀ ਚਲੀ ਗਈ? ਇਹਨਾਂ ਕਦਮਾਂ ਦੀ ਪਾਲਣਾ ਕਰੋ:

  1. ਇਹ ਦੇਖਣ ਲਈ ਕਿ ਕੀ ਸਾਨੂੰ ਆਊਟੇਜ ਬਾਰੇ ਪਤਾ ਹੈ, ਆਊਟੇਜ ਨਕਸ਼ੇ ਦੀ ਜਾਂਚ ਕਰੋ।
  2. ਜੇਕਰ ਤੁਹਾਡੀ ਬਿਜਲੀ ਬੰਦ ਹੋਣ ਦੀ ਜਾਣਕਾਰੀ ਨਕਸ਼ੇ 'ਤੇ ਨਹੀਂ ਦਿਖਾਈ ਜਾ ਰਹੀ, ਤਾਂ 1 800 BCHYDRO (1 800 224 9376) 'ਤੇ ਕਾਲ ਕਰੋ ਜਾਂ ਆਪਣੇ ਮੋਬਾਈਲ ਤੋਂ HYDRO (49376) ਡਾਇਲ ਕਰੋ, ਜਾਂ ਆਨਲਾਈਨ ਲੌਗਇਨ ਕਰਕੇ ਰਿਪੋਰਟ ਕਰੋ

ਬਿਜਲੀ ਬੰਦ ਹੋਣ ਦੌਰਾਨ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਹੋਰ ਸੁਝਾਅ ਪ੍ਰਾਪਤ ਕਰੋ।